ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਿਆਸ ਅਰਾਈਆਂ ਤੇਜ

 
ਚੰਡੀਗੜ੍ਹ, 24 ਨਵੰਬਰ (ਸ.ਬ.) ਸਾਬਕਾ ਕੈਬਿਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਸਬੰਧੀ ਕਿਆਸ ਅਰਾਈਆਂ             ਤੇਜ ਹੋ ਗਈਆਂ ਹਨ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ 25 ਨਵੰਬਰ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿਤਾ ਗਿਆ ਹੈ| 
ਇਸ ਸਬੰਧੀ ਖੁਲਾਸਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦਸਿਆ ਕਿ ਇਸ ਮੌਕੇ  ਦੋਵੇਂ ਆਗੂ ਦੇਸ਼ ਅਤੇ ਰਾਜ ਦੀ ਰਾਜਸੀ ਸਥਿਤੀ ਉਪਰ ਵਿਚਾਰ ਚਰਚਾ          ਕਰਨਗੇ| 
ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰ. ਨਵਜੋਤ ਸਿੰਘ ਸਿੱਧੂ ਨੂੰ 25 ਨਵੰਬਰ  ਨੂੰ  ਦੁਪਹਿਰ ਦੇ  ਖਾਣੇ ਦਾ ਸੱਦਾ ਦੇਣ ਨਾਲ ਕਿਆਸ ਅਰਾਈਆਂ ਤੇਜ ਹੋ ਗਈਆਂ ਹਨ ਕਿ ਸ੍ਰ. ਸਿੱਧੂ ਨੂੰ ਛੇਤੀ ਹੀ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ| 

Leave a Reply

Your email address will not be published. Required fields are marked *