ਨਵਜੋਤ ਸਿੰਘ ਸਿੱਧੂ ਵੱਲੋਂ ਗੁਰਲੀਨ ਖਹਿਰਾ ਦੀ ‘ਆਕੂਪੇਸ਼ਨਲ ਇੰਗਲਿਸ਼ ਟੈਸਟ’ ਬਾਰੇ ਲਿਖੀ ਨਵੀਂ ਕਿਤਾਬ ਰਿਲੀਜ਼

ਚੰਡੀਗੜ੍ਹ, 27 ਜੁਲਾਈ (ਸ.ਬ.) ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਗੁਰਲੀਨ ਖਹਿਰਾ ਦੀ ਓ.ਈ.ਟੀ. (‘ਆਕੂਪੇਸ਼ਨਲ ਇੰਗਲਿਸ਼ ਟੈਸਟ’) ਬਾਰੇ ਲਿਖੀ ਨਵੀਂ ਕਿਤਾਬ ਰਿਲੀਜ਼ ਕੀਤੀ ਗਈ| ਸਾਫਟ ਸਕਿੱਲ ਟਰੇਨਰ ਤੇ ਨੈਸ਼ਨਲ ਐਵਾਰਡ ਜੇਤੂ ਕਰੀਅਰ ਕਾਊਂਸਲਰ ਗੁਰਲੀਨ ਖਹਿਰਾ ਵੱਲੋਂ ਲਿਖੀ ਪੁਸਤਕ ‘ਨਰਸਿਜ਼-ਗਾਈਡ ਟੂ ਦਾ ਅਪਡੇਟਡ 2.0’ ਉਨ੍ਹਾਂ ਉਮੀਦਵਾਰਾਂ ਲਈ ਬੇਹੱਦ ਸਹਾਈ ਸਾਬਤ ਹੋਵੇਗੀ ਜੋ ਕਿ ਓ.ਈ.ਟੀ. ਦੇ ਕੇ ਵਿਦੇਸ਼ ਵਿੱਚ ਨਰਸਿੰਗ ਦੇ ਖੇਤਰ ਵਿੱਚ ਨੌਕਰੀ ਦੇ ਚਾਹਵਾਨ ਹਨ|
ਇਸ ਮੌਕੇ ਗੁਰਲੀਨ ਦੇ ਪਿਤਾ ਸ. ਪਰਮਜੀਤ ਸਿੰਘ ਖਹਿਰਾ ਜੋ ਸਾਬਕਾ ਕਬੱਡੀ ਖਿਡਾਰੀ ਤੇ ਸੇਵਾ ਮੁਕਤ ਐਸ.ਪੀ. ਹਨ, ਵੀ ਹਾਜ਼ਰ ਸਨ|

Leave a Reply

Your email address will not be published. Required fields are marked *