ਨਵਰਾਤਿਆਂ ਮੌਕੇ ਮੰਦਰਾਂ ਵਿਚ ਲੱਗੀਆਂ ਰੌਣਕਾਂ


ਐਸ ਏ ਐਸ ਨਗਰ, 17 ਅਕਤੂਬਰ (ਆਰ ਪੀ ਵਾਲੀਆ) ਅੱਜ ਨਵਰਾਤਿਆਂ ਦੇ ਸ਼ੁਰੂ ਹੋਣ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਰੌਣਕਾਂ ਲਗੀਆਂ ਹੋਈਆਂ ਹਨ| ਅੱਜ ਸਵੇਰ ਤੋਂ ਵੱਡੀ ਗਿਣਤੀ ਸ਼ਰਧਾਲੂ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਨਤਮਸਤਕ ਹੋ ਰਹੇ ਹਨ ਅ ਤੇ ਦੁਰਗਾ ਮਾਤਾ ਦੀ ਪੂਜਾ ਕਰ ਰ ਹੇ ਹਨ| ਇਸ ਮੌਕੇ ਕਈ ਮਹਿਲਾ ਸ਼ਰਧਾਲੂ ਮਾਤਾ ਦੁਰਗਾ ਦੀ ਭਗਤੀ ਵਿਚ ਨੱਚਦੀਆਂ ਵੀ ਵੇਖੀਆਂ ਗਈਆਂ| 
ਸਥਾਨਕ ਫੇਜ 1 ਦੇ ਪ੍ਰਾਚੀਨ ਸ਼ਿਵ ਮੰਦਰ, ਫੇਜ 2 ਦੇ ਰਾਧਾ ਕ੍ਰਿਸ਼ਨ ਮੰਦਰ ਸਮੇਤ ਸ਼ਹਿਰ ਦੇ ਹੋਰਨਾਂ ਮੰਦਰਾਂ ਨੂੰ ਨਵਰਾਤਿਆਂ ਮੌਕੇ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਹੈ| ਇਹਨਾਂ ਮੰਦਰਾਂ ਵਿਚ ਸਵੇਰ ਤੋਂ ਹੀ ਸ਼ਰਧਾਲੂ ਆ ਰਹੇ ਹਨ| ਇਸ ਤੋਂ ਇਲਾਵਾ ਬੱਚੇ ਵੀ ਨਵਰਾਤਿਆਂ ਮੌਕੇ ਕਾਫੀ ਉਤਸ਼ਾਹ ਨਾਲ  ਮੰਦਰਾਂ ਵਿਚ ਆ ਕੇ ਦੁਰਗਾ ਪੂਜਾ ਵਿਚ ਹਿਸਾ ਲੈ ਰਹੇ ਹਨ| 
ਫੇਜ 1 ਦੇ ਸ਼ਿਵ ਮੰਦਰ ਦੇ ਪੰਡਤ ਸੁੰਦਰ ਲਾਲ ਨੇ ਦਸਿਆ ਕਿ ਨਵਰਾਤਿਆਂ ਦਾ ਬਹੁਤ ਮਹੱਤਵ ਹੁੰਦਾ ਹੈ| ਨਵਰਾਤਿਆਂ ਦੌਰਾਨ ਕੀਤੀ ਜਾਣ ਵਾਲੀ ਪੂਜਾ ਵੀ ਬਹੁਤ ਮਹਾਨ ਹੁੰਦੀ ਹੈ| ਨਵਰਾਤਿਆਂ ਦੌਰਾਨ ਦੇਵੀ ਪੂਜਾ ਨਾਲ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ| ਉ ਹਨਾਂ ਕਿਹਾ ਕਿ ਨਵਰਾਤਿਆਂ ਮੌਕੇ ਮੰਦਰ ਵਿਚ ਕੋਰੋਨਾ ਮਹਾਂਮਾਰੀ ਸਬੰਧੀ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾਂ ਕੀਤੀ ਜਾ ਰਹੀ ਹੈ ਅ ਤੇ ਸ਼ਰਧਾਲੂਆਂ ਨੂੰ ਮੰਦਰ ਅੰਦਰ ਵੀ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾਂ ਕਰਨ ਲਈ ਕਿਹਾ ਜਾ ਰਿਹਾ ਹੈ| 
ਪਟਿਆਲਾ (ਜਸਵਿੰਦਰ ਸਂੈਡੀ)  ਨਵਰਾਤਿਆਂ  ਦੇ ਮੌਕੇ ਤੇ  ਵੱਖ ਵੱਖ ਥਾਵਾਂ ਤੇ ਦੇਵੀ ਦੁਰਗਾ ਦੀ ਪੂਜਾ ਕੀਤੀ ਜਾ ਰਹੀ ਹੈ| ਅੱਜ ਪਹਿਲੇ  ਨਵਰਾਤੇ ਮੌਕੇ ਵੱਖ ਵੱਖ ਮੰਦਰਾਂ ਵਿਚ  ਸ਼ਰਧਾਲੂ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰ ਰਹੇ ਹਨ|  ਸਵੇਰੇ ਤੋਂ ਹੀ ਸੰਗਤਾਂ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਮਾਤਾ ਦੇ ਦੇ ਦਰਸ਼ਨ ਕਰਨ ਲਈ ਲੰਬੀਆਂ ਲਾਈਨਾਂ ਵਿਚ ਲੱਗੀਆਂ ਹੋਈਆਂ ਹਨ ਅਤੇ ਮਾਤਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ|
ਇਸ ਮੌਕੇ ਪੁਲੀਸ ਪ੍ਰਸ਼ਾਸਨ ਅਤੇ ਕਾਲੀ ਮਾਤਾ ਮੰਦਿਰ ਦੇ ਸਮੂਹ ਸੇਵਾ ਦਾਰਾ ਵਲੋਂ ਸੰਗਤਾਂ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ|

Leave a Reply

Your email address will not be published. Required fields are marked *