ਨਵਾਂ ਗਾਓਂ ਪਿੰਡ ਵਿੱਚ ਫੌਗਿੰਗ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨਵਾਂ ਗਾਓਂ , 25 ਅਪ੍ਰੈਲ (ਪਵਨ ਰਾਵਤ) ਨਵਾਂ ਗਾਓਂ ਪਿੰਡ ਵਿੱਚ ਲੰਮੇ ਸਮੇਂ ਤੋਂ ਫੌਗਿੰਗ ਨਾ ਹੋਣ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮੁੰਨਾ, ਪਲਵੀ, ਬਿਮਲਾ, ਮਨਦੀਪ ਨੇ ਦੱਸਿਆ ਕਿ ਇਸ ਪਿੰਡ ਵਿੱਚ ਫੌਗਿੰਗ ਨਾ ਹੋਣ ਕਾਰਨ ਮੱਖੀ ਮੱਛਰ ਬਹੁਤ ਵੱਧ ਗਏ ਹਨ ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਇਸ ਪਿੰਡ ਵਿੱਚ ਜਲਦੀ ਹੀ ਫੌਗਿੰਗ ਕਰਵਾਈ ਜਾਵੇ| ਇਸ ਸਬੰਧੀ ਜਦੋਂ ਸੈਨੇਟਰੀ ਇੰਸਪੈਕਟਰ ਬਲਬੀਰ ਡਾਕਾ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪਿੰਡ ਵਿੱਚ ਦੋ ਕੁ ਦਿਨਾ ਤੱਕ ਫੌਗਿੰਗ ਕਰਵਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *