ਨਵਾਂ ਟਿਊਬਵੈਲ ਚਾਲੂ ਹੋਣ ਨਾਲ ਫੇਜ਼ 6 ਦੇ ਵਸਨੀਕਾਂ ਦੀ ਸਮੱਸਿਆ ਹੋਵੇਗੀ ਹਲ : ਸ਼ਰਮਾ

ਨਵਾਂ ਟਿਊਬਵੈਲ ਚਾਲੂ ਹੋਣ ਨਾਲ ਫੇਜ਼ 6 ਦੇ ਵਸਨੀਕਾਂ ਦੀ ਸਮੱਸਿਆ ਹੋਵੇਗੀ ਹਲ : ਸ਼ਰਮਾ
ਫੇਜ਼ 6 ਵਿੱਚ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ 

ਐਸ.ਏ.ਐਸ.ਨਗਰ, 7 ਅਗਸਤ (ਆਰ.ਪੀ.ਵਾਲੀਆ) ਸਥਾਨਕ ਫੇਜ਼ 6 ਦੇ ਦੀ ਪਾਣੀ ਦੀ ਸੱਮਸਿਆ ਨੂੰ ਦੂਰ ਕਰਨ ਲਈ ਫੇਜ਼ 6 ਦੇ ਕੁਆਟਰਾਂ ਦੇ ਨਾਲ ਬਣੇ ਪਾਰਕ ਵਿੱਚ  33 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈਲ ਦਾ ਰਸਮੀ ਉਦਘਾਟਨ ਸਾਬਕਾ ਕੌਂਸਲਰ ਸ੍ਰੀ ਆਰ.ਪੀ. ਸ਼ਰਮਾ ਵੱਲੋਂ ਕੀਤਾ ਗਿਆ|  ਇਸ ਮੌਕੇ ਸ੍ਰੀ ਆਰ.ਪੀ. ਸ਼ਰਮਾ ਨੇ ਦੱਸਿਆ ਕਿ ਉਨਾਂ ਵਲੋਂ ਇਸ ਟਿਊਬਵੈਲ ਨੂੰ ਲਗਾਉਣ ਲਈ ਨਗਰ ਨਿਗਮ ਦੀ ਮੀਟਿੰਗ ਵਿੱਚ ਕਈ ਵਾਰ ਮੁੱਦਾ ਉਠਾਇਆ ਗਿਆ ਸੀ ਜਿਸ ਦੇ ਨਤੀਜੇ ਵਜੋਂ ਇਹ ਟਿਊਬਵੈਲ ਲਗਾਊਣ ਦਾ ਮਤਾ ਪਾਸ ਹੋਇਆ ਸੀ ਅਤੇ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਇਹ ਟਿਊਬਵੈਲ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸਦੇ ਕੰਮ ਕਰਨ ਨਾਲ ਇਸ ਖੇਤਰ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਕਮੀ ਦੀ ਸਮੱਸਿਆ ਵੀ ਪੂਰੀ ਤਰ੍ਹਾਂ ਹੱਲ ਹੋਣ ਦੀ ਸੰਭਾਵਨਾ ਹੈ| 
ਇਸ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਵਲੋਂ ਅਰਦਾਸ ਉਪਰੰਤ ਇਸਦਾ ਉਦਘਾਟਨ ਛੋਟੀਆਂ ਬੱਚੀਆਂ ਦੇ ਹਥੋਂ ਰਿਬਨ ਕਟਵਾ ਕੇ ਕਰਵਾਇਆ ਗਿਆ|  ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਸ੍ਰ. ਬਚਨ ਸਿੰਘ, ਵਿਜੇ ਪਾਠਕ, ਜਸਵੰਤ ਸਿੰਘ, ਡੀ.ਐਸ.ਪੂਨੀ, ਅਮਰੀਕ ਸਿੰਘ, ਜਸਵੰਤ ਸਿੰਘ ਮੱਕੜ, ਪਰਮਜੀਤ, ਗੁਰਪਾਲ ਸਿੰਘ, ਅਜਿਤ ਸਿੰਘ, ਸਤਵਿੰਦਰ ਸਿੰਘ ਗਰੇਵਾਲ, ਅਮਰੀਕ ਸਿੰਘ, ਸਤਵਿੰਦਰ ਸਿੰਘ, ਜਸਮੇਰ ਸਿੰਘ ਬਾਠ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਕੋਹਲੀ, ਜੀਤ ਸਿੰਘ ਬੈਂਸ, ਕਿਰਪਾਲ ਸਿੰਘ, ਲਾਲ ਸਿੰਘ ਅਤੇ ਅਮਰਜੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *