ਨਵਾਬ ਜੱਸਾ ਸਿੰਘ ਆਹਲੂ ਵਾਲੀਆ ਟਰਸੱਟ ਨੇ ਜਖਮੀ ਕਿਸਾਨ ਦੀ 51 ਹਜਾਰ ਰੁਪਏ ਦੇ ਕੇ ਸਹਾਇਤਾ ਕੀਤੀ


ਐਸ ਏ ਐਸ ਨਗਰ, 1 ਦਸੰਬਰ (ਸ.ਬ.) ਦਿੱਲੀ ਬਾਰਡਰ ਤੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਦੌਰਾਨ ਜਖਮੀ ਹੋਏ ਕਿਸਾਨ ਬਲਜਿੰਦਰ ਸਿੰਘ ਦੀ ਆਰਥਿਕ ਸਹਾਇਤਾ ਲਈ ਨਵਾਬ ਜੱਸਾ ਸਿੰਘ ਆਹਲੂਵਾਲੀਆ ਟਰੱਸਟ ਅੱਗੇ ਆਈ ਹੈ| ਟਰੱਸਟ ਵਲੋਂ ਇਸ ਕਿਸਾਨ ਦੀ ਸਹਾਇਤਾ ਲਈ 51 ਹਜਾਰ ਰੁਪਏ ਦਾ ਚੈਕ ਭੇਜਿਆ ਗਿਆ ਹੈ|
ਇਸ ਸਬੰਧੀ ਜਾਣਕਾਰੀ ਿਦੰਦਿਆਂ ਟਰੱਸਟ ਦੇ ਚੇਅਰਮੈਨ ਸ੍ਰੀ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਨੂੰ ਸਮਾਜ ਸੇਵੀ ਸਤਨਾਮ ਦਾਊਂ ਵਲੋਂ  ਸ਼ੋਸਲ ਮੀਡੀਆ ਤੇ ਪਾਈ ਗਈ ਇਕ ਪੋਸਟ ਤੋਂ ਇਸ ਜਖਮੀ ਕਿਸਾਨ ਦੇ ਚੰਡੀਗੜ੍ਹ ਦੀ ਪੀ ਜੀ ਆਈ ਵਿੱਚ             ਜੇਰੇ ਇਲਾਜ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਸ ਉਪਰੰਤ ਟਰੱਸਟ ਵਲੋਂ ਜੀ ਐਸ ਰੋਸਾ, ਮੀਤ ਚੇਅਰਮੈਨ, ਜਨਰਲ ਸਕੱਤਰ ਪਾਲ ਮਹਿੰਦਰ ਸਿੰਘ, ਵਿੱਤ ਸਕੱਤਰ ਪਰਮਜੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਇੰਦਰਪਾਲ ਸਿੰਘ ਨੂੰ ਭੇਜ ਕੇ ਇਸ ਕਿਸਾਨ ਦੀ ਸਹਾਇਤਾ ਲਈ 51 ਹਜਾਰ ਰੁਪਏ ਦਾ ਚੈਕ ਭੇਜਿਆ ਗਿਆ ਹੈ| 
ਸ੍ਰ. ਵਾਲੀਆ (ਜੋ ਖੁਦ ਬਿਮਾਰ ਹੋਣ ਕਾਰਨ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਹਨ) ਨੇ ਕਿਹਾ ਕਿ ਕਿਸਾਨਾਂ ਦੀ ਮਦਦ ਕਰਨਾ ਸਾਡੀ ਮੁੱਢਲੀ ਜਿੰਮੇਵਾਰੀ ਹੈ ਕਿਉਂਕਿ                 ਜੇਕਰ ਕਿਸਾਨ ਹੈ ਤਾਂ ਹੀ ਸਮਾਜ ਹੈ| ਉਹਨਾਂ ਕਿਹਾ ਕਿ ਇਸਨੂੰ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਣਾ ਪੈ ਰਿਹਾ ਹੈ ਅਤੇ ਪਿਛਲੇ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਕਿਸਾਨ ਹਿੱਤਾ ਲਈ ਜਦੋਂ ਵੀ ਲੋੜ ਪਵੇਗੀ, ਟ੍ਰਸਟ ਵਲੋਂ ਬਣਦੀ ਮਦਦ ਕੀਤੀ ਜਾਵੇਗੀ|

Leave a Reply

Your email address will not be published. Required fields are marked *