ਨਵਾਜ਼ ਸ਼ਰੀਫ ਵੱਲੋਂ ਪਾਰਟੀ ਆਗੂਆਂ ਨੂੰ ਜਨਰਲ ਰਾਹੀਲ ਸ਼ਰੀਫ ਵਿਰੁੱਧ ਟਿੱਪਣੀ ਨਾ ਕਰਨ ਦੀ ਨਸੀਹਤ

ਇਸਲਾਮਾਬਾਦ, 10 ਅਪ੍ਰੈਲ (ਸ.ਬ.) ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਸਾਊਦੀ ਦੀ ਅਗਵਾਈ ਵਾਲੇ 41 ਮੁਸਲਿਮ ਦੇਸ਼ਾਂ ਦੇ ਫੌਜੀ ਗਠਜੋੜ ਦਾ ਮੁਖੀ ਨਿਯੁਕਤ ਕੀਤੇ ਜਾਣ ਦਰਮਿਆਨ ਨਵਾਜ਼ ਸ਼ਰੀਫ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਰਾਹੀਲ ਵਿਰੁੱਧ ਕੋਈ ਵਿਵਾਦਪੂਰਨ ਬਿਆਨ ਨਾ ਦੇਣ| ਰਾਹੀਲ ਸ਼ਰੀਫ ਦੀ ਇਸ ਨਿਯੁਕਤੀ ਦਾ ਵਿਰੋਧ ਕਈ ਪਾਕਿਸਤਾਨੀ             ਨੇਤਾਵਾਂ, ਸੇਵਾ ਮੁਕਤ ਫੌਜੀ ਅਧਿਕਾਰੀਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਕੀਤਾ ਹੈ| ਇਨ੍ਹਾਂ ਲੋਕਾਂ ਨੇ ਸੇਵਾ ਮੁਕਤ ਜਰਨਲ ਦੇ ਕਿਸੇ ਵਿਦੇਸ਼ੀ ਫੌਜੀ ਗਠਜੋੜ ਨਾਲ ਜੁੜਨ ਦੇ ਫੈਸਲੇ ਤੇ ਸਵਾਲ ਚੁੱਕਿਆ ਹੈ| ਓਧਰ ਰੇਡੀਓ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਸ਼ਰੀਫ ਦੇ ਹਵਾਲੇ ਨਾਲ ਕਿਹਾ ਕਿ ਨਵਾਜ਼ ਸ਼ਰੀਫ ਨੇ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾਵਾਂ ਨੂੰ ਸੇਵਾ ਮੁਕਤ ਰਾਹੀਲ ਸ਼ਰੀਫ ਬਾਰੇ ਵੀ ਵਿਵਾਦਪੂਰਨ ਬਿਆਨ ਦੇਣ ਤੋਂ ਰੋਕ ਦਿੱਤਾ ਹੈ| ਨਵਾਜ਼ ਸ਼ਰੀਫ ਨੇ ਕਿਹਾ ਕਿ ਪੂਰਾ ਦੇਸ਼ ਸਾਬਕਾ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ|
ਸ਼ਰੀਫ ਦੇ ਨਿਰਦੇਸ਼ ਤੋਂ ਕੁਝ ਦਿਨ ਪਹਿਲਾਂ ਸਿੰਧ ਦੇ ਗਵਰਨਰ ਮੁਹੰਮਦ ਜੁਬੈਰ ਨੇ ਜਨਰਲ ਰਾਹੀਲ ਸ਼ਰੀਫ ਨੂੰ ‘ਇਕ ਆਮ ਜਨਰਲ’ ਦੱਸਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਇੰਨਾ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ| ਇਸ ਨਾਲ ਉਨ੍ਹਾਂ ਲਈ ਹੀ ਸਮੱਸਿਆਵਾਂ ਖੜ੍ਹੀਆਂ ਹੋਣਗੀਆਂ| ਜੁਬੈਰ ਦਰਅਸਲ ਉਸ ਖਬਰ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਹੀਲ ਸ਼ਰੀਫ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਖੇਤੀ ਦੀ ਜ਼ਮੀਨ ਦਿੱਤੀ ਗਈ ਹੈ| ਗਵਰਨਰ ਨੇ ਕਿਹਾ ਕਿ ਸਾਊਦੀ ਅਰਬ ਵਾਲੀ ਫੌਜੀ ਗਠਜੋੜ ਦੇ ਮੁਖੀ ਦੇ ਤੌਰ ਤੇ ਰਾਹੀਲ ਦੇ ਕੰਮ ਨੂੰ ਅਸਾਧਾਰਣ ਚੀਜ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਜਦੋਂਕਿ ਇਕ ਆਮ ਵਿਅਕਤੀ ਦੇ ਤੌਰ ਤੇ ਇਹ ਉਨ੍ਹਾਂ ਦਾ ਅਧਿਕਾਰ ਹੈ| ਜਿਕਰਯੋਗ ਹੈ ਕਿ ਰਾਹੀਲ ਸ਼ਰੀਫ ਉਕਤ ਗਠਜੋੜ ਦੀ ਕਮਾਨ ਇਸ ਮਹੀਨੇ ਸੰਭਾਲਣ ਵਾਲੇ ਹਨ| ਇਸ ਗਠਜੋੜ ਨੂੰ ‘ਮੁਸਲਿਮ ਨਾਟੋ’ ਕਿਹਾ ਜਾ ਰਿਹਾ ਹੈ|

Leave a Reply

Your email address will not be published. Required fields are marked *