ਨਵੀਂ ਅਧਿਆਪਕ ਤਬਾਦਲਾ ਨੀਤੀ ਦਾ ਵਿਰੋਧ ਕੀਤਾ ਜਾਵੇਗਾ : ਫੈਡਰੇਸ਼ਨ

ਐਸ ਏ ਐਸ ਨਗਰ, 12 ਮਾਰਚ (ਸ.ਬ.) ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਬੀਰ ਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਧਿਆਪਕ ਤਬਾਦਲਾ ਨੀਤੀ ਵਿੱਚ ਵੱਧ ਤੋਂ ਵੱਧ ਸੱਤ ਸਾਲ ਠਹਿਰ ਵਾਲੀ ਸ਼ਰਤ ਅਤੇ ਘੱਟ ਤੋਂ ਘੱਟ ਤਿੰਨ ਸਾਲ ਠਹਿਰ ਵਾਲੀ ਸ਼ਰਤ ਤੁਰੰਤ ਰੱਦ ਕੀਤੀ ਜਾਵੇ| ਅਧਿਆਪਕ ਲੰਮੇ ਸਮਾਂ ਠਹਿਰ ਕੇ ਹੀ ਸਮਾਜ ਨਾਲ ਸਹਿਯੋਗ ਵਧਾ ਕੇ ਸਕੂਲ ਦਾ ਵਿਕਾਸ ਕਰ ਸਕਦੇ ਹਨ| ਉਨ੍ਹਾਂ ਨੂੰ ਬਿਨਾਂ ਵਜ੍ਹਾ ਤਬਦੀਲ ਕਰਨਾ ਤਰਕਹੀਣ ਹੈ| ਜੇਕਰ ਅਧਿਆਪਕ ਆਪ ਹੀ ਸਤੁੰਸ਼ਟ ਨਹੀਂ ਹੋਵੇਗਾ ਤਾਂ ਉਹ ਜਿਥੇ ਵੀ ਜਾਵੇਗਾ ਤਨਦੇਹੀ ਨਾਲ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਸਕੇਗਾ| ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਜਬਰਦਸਤੀ ਤਬਦੀਲ ਕੀਤਾ ਗਿਆ ਤਾਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ|
ਇਸ ਮੌਕੇ ਜਰਨੈਲ ਸਿੰਘ ਬਰਾੜ ਚੰਡੀਗੜ੍ਹ, ਅਰੁਣ ਕੁਮਾਰ ਆਂਚਲ ਫਾਜਿਲਕਾ, ਜਸਵੀਰ ਸਿੰਘ ਗੜਾਂਗ ਮੁਹਾਲੀ, ਕਪਿਲ ਦੇਵ, ਸ਼ੇਰ ਸਿੰਘ ਗਿੱਲ ਰੋਪੜ, ਸੁਦੇਸ਼ ਕਮਲ ਸ਼ਰਮਾ, ਫਰੀਦਕੋਟ, ਅੰਮ੍ਰਿਤਪਾਲ ਸਿੰਘ ਕਾਹਲੋਂ ਅੰਮ੍ਰਿਤਸਰ, ਰਣਜੀਤ ਸਿੰਘ ਸਿੱਧੂ ਪਟਿਆਲਾ, ਯਾਦਵਿੰਦਰ ਸਿੰਘ ਕੰਦੋਲਾ ਸ੍ਰੀ ਫਤਿਹਗੜ੍ਹ ਸਾਹਿਬ, ਸੁਰਿੰਦਰ ਕੁਮਾਰ ਸੈਣੀ ਜਲੰਧਰ, ਸਲੇਸ ਚੋਪੜਾ ਤਰਨਤਾਰਨ ਸਾਹਿਬ, ਪ੍ਰੀਤਮ ਸਿੰਘ ਭੱਟੀ ਗੁਰਦਾਸਪੁਰ, ਮਲਕੀਤ ਸਿੰਘ ਸਕੱਤਰੇਤ ਚੰਡੀਗੜ੍ਹ, ਮਹੇਸ਼ ਸ਼ਰਮਾ ਸਿਹਤ ਵਿਭਾਗ, ਹਰੀਸ਼ ਚੰਦਰ ਬਿਜਲੀ ਵਿਭਾਗ ਅਤੇ ਕਈ ਹੋਰਾਂ ਵਿਭਾਗਾਂ ਦੇ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *