ਨਵੀਂ ਦਿੱਲੀ ਤੋਂ ਸ਼ਿਮਲੇ ਵਿਚਾਲੇ ਜਾਰੀ ਹਵਾਈ ਸੇਵਾ 5 ਦਿਨਾਂ ਲਈ ਬੰਦ

ਸ਼ਿਮਲਾ, 14 ਮਾਰਚ (ਸ.ਬ.) ਨਵੀਂ ਦਿੱਲੀ ਅਤੇ ਸ਼ਿਮਲਾ ਵਿਚਾਲੇ ਜਾਰੀ ਹਵਾਈ ਸੇਵਾ 5 ਦਿਨਾਂ ਲਈ ਬੰਦ ਰਹੇਗੀ| 17 ਮਾਰਚ ਤੱਕ ਸ਼ਿਮਲਾ ਸਥਿਤ ਜੁਬਬਾੜਹੱਟੀ ਹਵਾਈ ਅੱਡੇ ਤੇ ਨਵੀਂ ਦਿੱਲੀ ਤੋਂ ਫਲਾਈਟ ਨਹੀਂ ਆਵੇਗੀ| ਸ਼ਿਮਲੇ ਤੋਂ ਨਵੀਂ ਦਿੱਲੀ ਲਈ ਵੀ ਫਲਾਈਟ ਬੰਦ ਰਹੇਗੀ| ਰਿਪੋਰਟ ਮੁਤਾਬਕ ਇਸ ਦਾ ਕਾਰਨ ਮੁਰੰਮਤ ਕੰਮ ਦੱਸਿਆ ਜਾ ਰਿਹਾ ਹੈ| ਫਿਲਹਾਲ ਕੁਝ ਦਿਨਾਂ ਲਈ ਯਾਤਰੀ ਸ਼ਿਮਲਾ ਅਤੇ ਨਵੀਂ ਦਿੱਲੀ ਵਿਚਾਲੇ ਜਾਰੀ ਹਵਾਈ ਸੇਵਾ ਦਾ ਲਾਭ ਨਹੀਂ ਲੈ ਸਕਣਗੇ| ਜਹਾਜ਼ ਨੂੰ ਸਰਵਿਸ ਲਈ ਭੇਜ ਦਿੱਤਾ ਗਿਆ ਹੈ| ਇਸ ਤੋਂ ਇਲਾਵਾ 17 ਮਾਰਚ ਤੱਕ ਨਵੀਂ ਦਿੱਲੀ ਅਤੇ ਸ਼ਿਮਲੇ ਵਿਚਾਲੇ ਫਲਾਈਟ ਦਾ ਸ਼ਡਿਊਲ ਵੀ ਰੱਦ ਕਰ ਦਿੱਤਾ ਗਿਆ ਹੈ| 18 ਮਾਰਚ ਨੂੰ ਫਿਰ ਤੋਂ ਨਿਰਧਾਰਿਤ ਸ਼ਡਿਊਲ ਤਹਿਤ ਹਵਾਈ ਸੇਵਾ ਬਹਾਲ ਹੋ ਜਾਵੇਗੀ|

Leave a Reply

Your email address will not be published. Required fields are marked *