ਨਵੀਂ ਸਰਕਾਰ ਦੇ ਗਠਨ ਸਬੰਧੀ ਲੱਗ ਰਹੀਆਂ ਨੇ ਕਰੋੜਾਂ ਰੁਪਏੇ ਦੀਆਂ ਸ਼ਰਤਾਂ

ਐਸ ਏ ਐਸ ਨਗਰ,10 ਫਰਵਰੀ (ਸ ਬ) ਪੰਜਾਬ ਵਿਧਾਨ ਸਭਾ ਚੋਣਾਂ ਦਾ ਪੂਰਾ ਚੋਣ ਅਮਲ ਖਤਮ ਹੋ ਚੁਕਿਆ ਹੈ ਪਰ ਇਹਨਾਂ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ| ਇਸ ਸਮੇਂ ਵੱਖ ਵੱਖ ਉਮੀਦਵਾਰ ਚੋਣਾਂ ਦੌਰਾਨ ਹੋਈ ਆਪਣੀ ਥਕਾਵਟ ਉਤਾਰ ਰਹੇ ਹਨ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਜਾ ਕੇ ਆਪਣੀ ਜਿਤ ਲਈ            ਬੇਨਤੀਆਂ ਕਰ ਰਹੇ ਹਨ ਉਥੇ ਹੀ ਵੱਖ ਵੱਖ ਪਾਰਟੀਆਂ ਦੇ ਸਮਰਥਕਾਂ ਅਤੇ ਹੋਰਨਾਂ ਲੋਕਾਂ ਵਿਚਾਲੇ ਆਪੋ ਆਪਣੀ ਪਾਰਟੀ ਦੀ ਸਰਕਾਰ ਬਣਨ ਸਬੰਧੀ ਕਰੋੜਾਂ ਰੁਪਏ ਦੀਆਂ ਸ਼ਰਤਾਂ ਲੱਗ ਰਹੀਆਂ ਹਨ| ਇਕ ਨੌਜਵਾਨ ਨੇ ਸ਼ੋਸਲ ਮੀਡੀਆ ਉਪਰ ਪਾਈ ਆਪਣੀ ਵੀਡੀਓ ਵਿਚ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ| ਇਸ ਸਬੰਧੀ ਉਸਨੇ ਲੋਕਾਂ ਨੁੰ ਉਸਦੇ ਨਾਲ ਪੰਜ ਕਰੋੜ ਦੀ ਸ਼ਰਤ ਲਗਾਉਣ ਲਈ ਵੀ ਕਿਹਾ ਹੈ| ਇਸੇ ਤਰਾਂ ਹੋਰ ਵੀ ਅਨੇਕਾਂ ਲੋਕਾਂ ਨੇ ਆਪਣੀ ਮਨਪਸੰਦ ਦੀ ਪਾਰਟੀ ਦੀ ਸਰਕਾਰ ਬਣਨ ਅਤੇ ਆਪਣੇ ਪਸੰਦੀਦਾ ਉਮੀਦਵਾਰ ਦੇ ਜਿੱਤਣ ਸਬੰਧੀ ਵੀ ਲੱਖਾਂ ਅਤੇ ਕਰੋੜਾਂ ਰੁਪਏ ਦੀਆਂ ਸ਼ਰਤਾਂ ਲਗਾਈਆਂ ਹੋਈਆਂ ਹਨ|
ਅਸਲ ਵਿਚ ਇਸ ਸਮੇਂ ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਪਏ ਨੁੰ ਕਈ ਦਿਨ ਗੁਜਰ ਚੁਕੇ ਹਨ ਅਤੇ ਜਿਵੇਂ ਜਿਵੇਂ ਚੋਣ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ ਹੀ ਉਮੀਦਵਾਰਾਂ ਦੇ ਨਾਲ ਨਾਲ ਉਹਨਾ ਦੇ ਸਮਰਥਕਾਂ ਦੇ ਦਿਲ ਦੀ ਧੜਕਨ ਵੀ ਵੱਧਦੀ ਜਾ ਰਹੀ ਹੈ| ਇਸ ਦੇ ਨਾਲ ਹੀ ਨਵੀਂ ਸਰਕਾਰ ਸਬੰਧੀ ਜਿੱਤ ਹਾਰ ਦੀਆਂ ਸ਼ਰਤਾਂ ਲਗਾਉਣ ਵਾਲੇ ਵੀ ਚੋਣ ਨਤੀਜਿਆਂ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ|
ਇਸਦੇ ਨਾਲ ਹੀ ਇਸ ਸਮੇਂ ਪੂਰੇ ਪੰਜਾਬ ਵਿਚ ਹੀ ਪੰਜਾਬ ਵਿਚ ਪਈਆਂ ਵੋਟਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕਿਆਸ ਅਰਾਈਆਂ ਦਾ ਦੌਰ ਜਾਰੀ ਹੈ|

Leave a Reply

Your email address will not be published. Required fields are marked *