ਨਵੀਂ ਸੀਵਰੇਜ ਲਾਈਨ ਵਾਸਤੇ ਕੀਤੀ ਪਟਾਈ ਵਿੱਚ ਪਾਈਪਾਂ ਪਾਏ ਜਾਣ ਤੋਂ ਬਾਅਦ ਮਿੱਟੀ ਨਾ ਪਾਉਣ ਤੇ ਵੱਡੇ ਨਾਲੇ ਵਿੱਚ ਤਬਦੀਲ ਹੋਈ ਥਾਂ

ਨਵੀਂ ਸੀਵਰੇਜ ਲਾਈਨ ਵਾਸਤੇ ਕੀਤੀ ਪਟਾਈ ਵਿੱਚ ਪਾਈਪਾਂ ਪਾਏ ਜਾਣ ਤੋਂ ਬਾਅਦ ਮਿੱਟੀ ਨਾ ਪਾਉਣ ਤੇ ਵੱਡੇ ਨਾਲੇ ਵਿੱਚ ਤਬਦੀਲ ਹੋਈ ਥਾਂ
ਨਾਲੇ ਵਿੱਚ ਡੁਬਕੀਆਂ ਮਾਰ ਕੇ ਨਹਾਉਂਦੇ ਹਨ ਪ੍ਰਵਾਸੀਆਂ ਦੇ ਬੱਚੇ, ਕਦੇ ਵੀ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ
ਐਸ ਏ ਐਸ ਨਗਰ, 24 ਅਗਸਤ (ਜਸਵਿੰਦਰ ਸਿੰਘ) ਨਗਰ ਨਿਗਮ ਵਲੋਂ 13 ਕਰੋੜ ਦੇ ਲਾਗਤ ਨਾਲ ਸ਼ਹਿਰ ਵਿੱਚ ਪਵਾਈ ਜਾ ਰਹੀ ਨਵੀਂ             ਸੀਵਰੇਜ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ| ਇਸ ਦੌਰਾਨ ਸਪਾਈਸ ਚੌਂਕ ਤੋਂ ਫੇਜ਼-11 ਤੱਕ ਪਾਈ ਜਾਣ  ਵਾਲੀ ਇਸ ਸੀਵਰੇਜ ਲਾਈਨ ਲਈ ਫੇਜ਼-11 ਤੋਂ ਕੁੰਬੜਾ ਚੌਂਕ ਤੱਕ ਪਾਈਪਾਂ ਪਾਣ ਦਾ ਕੰਮ ਮੁੰਕਮਲ ਹੋ ਗਿਆ ਹੈ ਅਤੇ ਅੱਗੇ ਦਾ ਕੰਮ ਚੱਲ ਰਿਹਾ ਹੈ|
ਇਸ ਦੌਰਾਨ ਜਿਸ ਥਾਂ ਵਿੱਚ ਪਾਈਪਾਂ ਪੈ ਗਈਆਂ ਹਨ ਉੱਥੇ ਮਿੱਟੀ ਨਾ ਪਾਏ ਜਾਣ ਕਾਰਨ ਪੱਟੀ ਗਈ ਥਾਂ ਨੇ ਕਿਸੇ ਨਾਲੇ ਦਾ ਰੂਪ ਧਾਰ ਲਿਆ ਹੈ| ਇਸ ਥਾਂ ਤੇ ਬਰਸਾਤੀ ਪਾਣੀ ਭਰ ਗਿਆ ਹੈ ਜਿਸ ਵਿੱਚ ਪਰਵਾਸੀਆਂ ਦੇ ਬੱਚੇ ਡੁੱਬਕੀਆਂ ਮਾਰਦੇ ਹਨ ਅਤੇ ਸਾਰਾ ਦਿਨ ਇਸ ਨਾਲੇ ਵਿੱਚ ਨਹਾਉਣ ਅਤੇ ਤੈਰਨ ਲਈ ਆਉਣ ਵਾਲੇ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ|
ਇਸ ਸੰਬੰਧੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ ਨੇ ਕਿਹਾ ਕਿ ਇਸ ਵਿੱਚ ਮਿੱਟੀ ਨਾ ਪਾਈ ਜਾਣ ਕਾਰਨ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਇੱਥੇ ਨਹਾਉਣ  ਅਤੇ ਤੈਰਨ ਆਉਣ ਵਾਲੇ ਕਿਸੇ ਬੱਚੇ ਨਾਲ ਹਾਦਸਾ ਵਾਪਰਦਾ ਹੈ ਤਾਂ ਉਸਦੀ ਜਿੰਮੇਵਾਰੀ ਨਗਰ ਨਿਗਮ ਦੀ                ਹੋਵੇਗੀ| ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਸੀਵਰੇਜ ਲਾਈਨ ਦੇ ਜਿਹੜੇ ਮੇਨਹੋਲ ਬਣਾਏ ਗਏ ਹਨ ਉਹ ਵੀ ਖੁੱਲ੍ਹੇ ਹੀ ਛੱਡ ਦਿੱਤੇ ਗਏ ਹਨ ਜਿਸ ਵਿੱਚ ਕਦੇ ਵੀ ਕੋਈ ਬੱਚਾ ਜਾਂ ਜਾਨਵਰ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ| ਉਨ੍ਹਾ ਮੰਗ ਕੀਤੀ ਕਿ ਜਿਨ੍ਹੀ ਥਾਂ ਦਾ ਕੰਮ ਮੁੰਕਮਲ ਹੋ ਚੁਕਿਆ ਹੈ ਉੱਥੇ ਮਿੱਟੀ ਪਾਈ ਜਾਵੇ ਅਤੇ ਮੈਨ ਹੋਲ ਤੇ ਢੱਕਣ ਲਗਾਏ ਜਾਣ ਤਾਂ ਜੋ ਕਿਸੇ ਹਾਦਸੇ ਤੋਂ ਬਚਾਓ ਹੋ ਸਕੇ|
ਇਸ ਸੰਬੰਧੀ ਸਪੰਕਰ ਕਰਨ ਤੇ ਨਗਰ ਨਿਗਮ ਦੇ ਐਕਸੀਅਨ ਸ੍ਰ. ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਈਪਾਂ ਵਾਲੀ ਥਾਂ ਤੇ ਬਰਸਾਤੀ ਪਾਣੀ ਭਰਣ ਕਾਰਨ ਮਿੱਟੀ ਭਰਨ ਦਾ ਕੰਮ ਨਹੀਂ ਕਰਵਾਇਆ ਜਾ ਸਕਦਾ ਅਤੇ ਪਾਣੀ ਕਢਵਾਉਣ ਤੋਂ ਬਾਅਦ ਹੀ ਮਿੱਟੀ ਪਵਾਉਣ ਦਾ ਕੰਮ ਕੀਤਾ ਜਾਣਾ ਹੈ| ਇਸ ਨਾਲੇ ਵਿੱਚ ਬੱਚਿਆਂ ਵਲੋਂ ਡੁਬਕੀਆਂ ਲਗਾਉਣ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲੇ ਦੇ ਦੋਵਾਂ ਪਾਸੇ ਰੋਕ ਲਗਵਾਕੇ ਬੱਚਿਆਂ ਨੂੰ ਨਾਲੇ ਵਿੱਚ ਡੁਬਕੀਆਂ ਲਗਾਉਣ ਤੋਂ ਸਖਤੀ ਨਾਲ ਰੋਕਿਆ ਜਾਵੇਗਾ|

Leave a Reply

Your email address will not be published. Required fields are marked *