ਨਵੀਆਂ ਅਮਰੀਕੀ ਨੀਤੀਆਂ ਨਾਲ ਵਧੇਗੀ ਭਾਰਤੀ ਕੰਪਨੀਆਂ ਦੀ ਪ੍ਰੇਸ਼ਾਨੀ

ਭਾਰਤ ਦੇ ਆਈਟੀ ਟੈਲੰਟਸ ਦੇ ਰਸਤੇ ਵਿੱਚ ਅਮਰੀਕਾ ਇੱਕ ਤੋਂ ਬਾਅਦ ਇੱਕ ਪ੍ਰੇਸ਼ਾਨੀ ਖੜੀ ਕਰ ਰਿਹਾ ਹੈ| ਪਹਿਲਾਂ ਵੀਜਾ ਫੀਸ ਡਬਲ ਕਰ ਦਿੱਤੀ| ਹੁਣ ਇੱਕ ਨਵੇਂ ਅਮਰੀਕੀ ਕਾਨੂੰਨ ਦੇ ਮੁਤਾਬਕ ਕੰਪਨੀਆਂ 15 ਫੀਸਦੀ ਤੋਂ ਜ਼ਿਆਦਾ ਐਚ1ਬੀ ਵੀਜਾ ਵਾਲੇ ਕਰਮਚਾਰੀਆਂ ਨੂੰ ਨਹੀਂ ਰੱਖ ਪਾਉਣਗੀਆਂ| ਐਚ 1 ਬੀ ਵੀਜਾ ਵਾਲੇ ਕਰਮਚਾਰੀ ਦੀ ਤਨਖਾਹ ਘੱਟ ਤੋਂ ਘੱਟ 90000 ਡਾਲਰ ਸਾਲਾਨਾ ਪਵੇਗੀ| ਕੰਪਨੀਆਂ ਨਾ ਤਾਂ ਐਚ1 ਬੀ ਵੀਜਾਧਾਰਕ ਕਰਮਚਾਰੀਆਂ ਨੂੰ ਕਿਸੇ ਹੋਰ ਕਲਾਇੰਟ ਦੇ ਹਵਾਲੇ ਕਰ ਸਕਣਗੀਆਂ ਅਤੇ ਨਾ ਵਰਤਮਾਨ ਕਰਮਚਾਰੀਆਂ ਨੂੰ ਹਟਾ ਸਕਣਗੀਆਂ| ਇਹ ਪੱਖਪਾਤਪੂਰਣ ਕਦਮ ਭਾਰਤੀ ਕੰਪਨੀਆਂ ਲਈ ਦਿੱਕਤਾਂ ਪੈਦਾ ਕਰਨ ਵਾਲੇ ਹਨ| ਭਾਰਤ ਨੂੰ ਇਸਦਾ ਜਵਾਬ ਦੇਣਾ ਪਵੇਗਾ| ਇਹ ਜਵਾਬ ਲਾਬੀਇੰਗ ਤੱਕ ਸੀਮਿਤ ਰਹੇ, ਇਹ ਜਰੂਰੀ ਨਹੀਂ| ਦੂਜੇ ਉਪਾਆਂ ਨਾਲ ਵੀ ਇਸਦਾ ਮੁਕਾਬਲਾ ਕਰਨਾ ਪਵੇਗਾ| ਭਾਰਤ ਇਸ ਮਾਮਲੇ ਵਿੱਚ ਚੀਨ ਤੋਂ ਸਿੱਖ ਸਕਦਾ ਹੈ| ਚੀਨ ਨੇ ਗੂਗਲ ਅਤੇ ਫੇਸਬੁਕ ਵਰਗੀਆਂ ਦਿੱਗਜ ਅਮਰੀਕੀ ਕੰਪਨੀਆਂ ਨੂੰ ਬਲਾਕ ਕੀਤਾ ਜਿਸਦਾ ਭਰਪੂਰ ਫਾਇਦਾ ਬਾਇਡੂ, ਵੀਚੈਟ, ਵੀਬੋ ਅਤੇ ਅਲੀਬਾਬਾ ਵਰਗੀ ਚੀਨੀ ਕੰਪਨੀਆਂ ਅਤੇ ਉਨ੍ਹਾਂ ਦੀ ਸਰਵਿਸੇਜ ਨੂੰ ਮਿਲਿਆ| ਭਾਰਤ ਵੀ ਵੱਡੀਆਂ ਅਮਰੀਕੀ ਕੰਪਨੀਆਂ ਉਤੇ ਰੋਕ ਲਗਾਏ ਤਾਂ ਇਸਦਾ ਸਿੱਧਾ ਫਾਇਦਾ ਸਥਾਨਕ ਟੇਕ ਫਰਮਾਂ ਨੂੰ ਮਿਲੇਗਾ| ਉਹ ਨਾ ਸਿਰਫ ਆਪਣੀ ਸਾਇਜ ਵਧਾ ਸਕਣਗੀਆਂ ਬਲਕਿ ਦੇਸ਼ ਵਿੱਚ ਅਣਗਿਣਤ – ਹਜਾਰਾਂ ਰੁਜਗਾਰ ਵੀ ਪੈਦਾ ਕਰਨਗੀਆਂ| ਅੱਜ ਭਾਰਤ ਦੇ ਡਿਜੀਟਲ ਇਸ਼ਤਿਹਾਰ ਧੰਦੇ ਉਤੇ ਪੂਰੀ ਤਰ੍ਹਾਂ ਗੂਗਲ ਅਤੇ ਫੇਸਬੁਕ ਦਾ ਦਬਦਬਾ ਹੈ| ਦੋਵਾਂ ਨੇ ਮਿਲ ਕੇ ਮਾਰਕੀਟ ਦਾ 75 ਫੀਸਦੀ ਹਿੱਸਾ ਕਬਜੇ ਵਿੱਚ ਕਰ ਰੱਖਿਆ ਹੈ| ਅਸੀਂ ਅਮਰੀਕੀ ਟੇਕ ਕੰਪਨੀਆਂ ਦੀ ਡਿਜੀਟਲ ਕਲੋਨੀ ਨਹੀਂ ਬਣੇ ਰਹਿ ਸਕਦੇ| ਸਾਨੂੰ ਭਾਰਤੀ ਸਟਾਰਟਅਪ ਕੰਪਨੀਆਂ ਨੂੰ ਬੜਾਵਾ ਦੇਕੇ ਉਨ੍ਹਾਂ ਨੂੰ ਇਨ੍ਹਾਂ ਦਾ ਮੁਕਾਬਲਾ ਕਰਨ ਲਾਇਕ ਬਣਾਉਣ ਤੇ ਧਿਆਨ ਦੇਣਾ ਪਵੇਗਾ| ਵਿਦੇਸ਼ੀ ਨਿਵੇਸ਼ ਸਿਰਫ ਅਮੇਜਾਨ, ਅਲੀਬਾਬਾ ਅਤੇ ਫੇਸਬੁਕ ਦੇ ਰਾਹੀਂ ਆਵੇਗਾ ਅਜਿਹਾ ਕਿਤੇ ਲਿਖਿਆ ਨਹੀਂ ਹੈ| ਦੇਸ਼ ਵਿੱਚ ਕੰਪੀਟਿਟਿਵ ਸਟਾਰਟਅਪ ਦਾ ਮਾਹੌਲ ਬਣੇ ਤਾਂ ਉਹ ਭਾਰਤੀ ਪ੍ਰਤਿਭਾਵਾਂ ਵੀ ਅੱਗੇ ਵਧੇਗੀ, ਜਿਨ੍ਹਾਂ ਨੇ ਸਿਲਿਕਾਨ ਵੈਲੀ ਨੂੰ ਖੜਾ ਕੀਤਾ ਪਰੰਤੂ ਅੱਜ ਖੁਦ ਨੂੰ ਪਿਛੇ ਮੰਨ ਰਹੀ ਹੈ| ਸਾਨੂੰ ਧਿਆਨ ਰੱਖਣਾ ਪਵੇਗਾ ਕਿ ਸਟਾਰਟਅਪ ਇੰਡੀਆ ਅਤੇ ਡਿਜਿਟਲ ਇੰਡੀਆ ਸਿਰਫ ਨਾਰਾ ਬਣ ਕੇ ਨਾ ਰਹਿ ਜਾਣ| ਅਸਲ ਵਿੱਚ ਇਹ ਭਾਰਤ ਵਿੱਚ ਆਈਟੀ ਦੇ ਵਿਕਾਸ ਦੀ ਨਵੀਂ ਲਹਿਰ ਪੈਦਾ ਕਰ ਸਕਦੇ ਹਾਂ| ਕੇਂਦਰ ਅਤੇ ਰਾਜਾਂ ਦੇ ਨੇਤਾਵਾਂ, ਅਫਸਰਾਂ, ਕਾਰੋਬਾਰੀਆਂ, ਬੁੱਧੀਜੀਵੀਆਂ ਅਤੇ ਤਕਨੀਕ ਦੇ ਜਾਣਕਾਰਾਂ ਨੂੰ ਨਾਲ ਲੈਂਦੇ ਹੋਏ ਇਸ ਬਾਰੇ ਗੱਲਬਾਤ ਤੁਰੰਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ|
ਯੋਗਰਾਜ

Leave a Reply

Your email address will not be published. Required fields are marked *