ਨਵੀਆਂ ਸਬ ਡਵੀਜਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਕਰਮਚਾਰੀਆਂ ਦੀ ਨਿਯੁਕਤੀ ਕਰੇ ਸਰਕਾਰ: ਡੀ. ਸੀ. ਇੰਪਲਾਈਜ ਯੂਨੀਅਨ

ਐਸ.ਏ.ਐਸ.ਨਗਰ, 16 ਦਸੰਬਰ (ਸ.ਬ) ਡੀ. ਸੀ ਦਫਤਰ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਕਰਦਿਆਂ ਇਸ ਗੱਲ ਤੇ ਰੋਸ ਪ੍ਰਗਟ ਕੀਤਾ ਗਿਆ ਹੈ ਕਿ ਸਰਕਾਰ ਨੇ ਮਜੀਠਾ, ਅਹਿਮਦਗੜ, ਭਵਾਨੀਗੜ ਦੂਧਨ ਸਾਧਾਂ, ਕਲਾਨੌਰ, ਭਿਖੀਵਿੰਡ ਅਤੇ ਮੋਰਿੰਡਾ ਨੂੰ ਨਵੀਆਂ ਸਬ ਡਵੀਜਨਾਂ ਤਾਂ ਬਣਾ ਦਿਤਾ ਹੈ ਪਰ ਇਹਨਾਂ ਸਬ ਡਵੀਜਨਾਂ ਵਿੱਚ ਲੋੜੀਂਦਾ ਸਟਾਫ ਮੁਹੱਈਆਂ ਨਹੀ ਕੀਤਾ ਗਿਆ| ਇਸ ਸੰਬੰਧੀ ਯੂਨੀਅਨ ਦੇ ਚੇਅਰਮੈਨ ਸ੍ਰੀ ਉਮ ਪ੍ਰਕਾਸ਼, ਸੂਬਾ ਪ੍ਰਧਾਨ ਸ੍ਰ. ਗੁਰਨਾਮ ਸਿੰਘ ਵਿਰਕ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਐਲਾਣਿਆ ਬਣਾਈਆਂ ਜਾ ਰਹੀਆਂ ਸਬ ਡਵੀਜਨਾਂ ਵਿੱਚ ਕੰਮ ਕਾਰ ਵਾਸਤੇ ਲੋੜੀਂਦਾ ਸਟਾਫ ਭਰਤੀ ਨਹੀਂ  ਕੀਤਾ ਜਾਂਦਾ ਇਹਨਾਂ ਐਲਾਨਾਂ ਦਾ ਕੋਈ ਅਰਥ ਨਹੀਂ ਹੈ| ਉਹਨਾਂ ਮੰਗ ਕੀਤੀ ਕਿ ਪਹਿਲਾਂ ਸਰਕਾਰ ਇਹਨਾਂ ਸਬ ਡਵੀਜਨਾਂ ਲਈ ਨਵਾਂ ਸਟਾਫ ਨਿਯੁਕਤ ਕਰੇ ਅਤੇ ਇਸਦੇ ਨਾਲ ਨਾਲ ਜਿਲ੍ਹਾ ਹੋਰ ਕੁਆਟਰਾਂ ਅਤੇ ਸਬ ਡਵੀਜਨਾਂ ਵਿੱਚ ਸਟਾਫ ਦੀ ਕਮੀ ਦੂਰ ਕਰਨ ਲਈ ਨਿਯੁਕਤੀਆਂ ਕਰੇ| ਉਕਤ ਆਗੂਆਂ ਨੇ ਕਿਹਾ ਕਿ ਜਿਲ੍ਹਾ ਹੈਡਕੁਆਟਰਾਂ ਅਤੇ ਸਬ ਡਵੀਜਨਾਂ  ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਨਵੀਆਂ ਨਿਯੁਕਤੀਆਂ ਕਰਨ ਵਾਸਤੇ ਵਿੱਤ ਵਿਭਾਗ ਵੱਲੋਂ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਰਹੀ ਚੁਕੀ ਹੈ ਪਰੰਤੂ ਉਸਤੋਂ ਬਾਅਦ ਹੋਈਆਂ ਤਿੰਨ ਕੈਬਿਨਟ ਮੀਟਿੰਗ ਵਿੱਚ ਇਸਨੂੰ ਪ੍ਰਵਾਨ ਕੀਤੇ ਜਾਣ ਕਾਰਨ ਇਹ ਕੰਮ ਲਮਕ ਰਿਹਾ ਹੈ ਜਦੋਂਕਿ ਸਰਕਰ ਵਲੋਂ ਨਵੀਆਂ ਸਬ ਡਵੀਜਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *