ਨਵੀਨਤਾ ਅਤੇ ਨਵੇਂ ਵਿਚਾਰਾਂ ਦਾ ਵੱਡਾ ਸਰੋਤ ਨੇ ਪੇਂਡੂ ਔਰਤਾਂ : ਲਾਜੇਕ

ਸੰਯੁਕਤ ਰਾਸ਼ਟਰ , 14 ਮਾਰਚ (ਸ.ਬ.) ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਮਿਰਾਸਲੋਵ ਲਾਜੇਕ ਨੇ ਦੇਸ਼ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਭਾਰਤੀ ਮਹਿਲਾ ਉਦਮੀ ਸੁਨੀਤਾ ਕਸ਼ਿਅਪ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ| ਬੀਤੇ ਦਿਨੀਂ ਮਿਰਾਸਲੇਵ ਯੂ. ਐਨ. ਕਮਿਸ਼ਨ ਦੀ ‘ਸਟੇਟਸ ਆਫ ਵੂਮੈਨ’ (ਸੀ. ਐਸ. ਡਬਲਊ.) ਦੀ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ| ਲਿੰਗੀ ਸਮਾਨਤਾ ਅਤੇ ਮਹਿਲਾ ਅਧਿਕਾਰ ਮੁੱਦੇ ਤੇ ਗਲੋਬਲ ਸੰਗਠਨ ਨੂੰ ਸੰਬੋਧਿਤ ਕਰਦਿਆਂ ਮਿਰਾਸਲੋਵ ਨੇ ਭਾਰਤੀ ਮਹਿਲਾ ਉਦਮੀ ਸੁਨੀਤਾ ਦਾ ਉਦਾਹਰਣ ਦਿੱਤਾ| ਉਨ੍ਹਾਂ ਨੇ ਕਿਹਾ ਕਿ ਪੇਂਡੂ ਔਰਤਾਂ ਨਵੀਨਤਾ ਅਤੇ ਨਵੇਂ ਵਿਚਾਰਾਂ ਦਾ ਵੱਡਾ ਸਰੋਤ ਹਨ| ਇਸ ਲਈ ਸੁਨੀਤਾ ਕਸ਼ਿਅਪ ਦਾ ਨਾਂ ਲਿਆ ਜਾ ਸਕਦਾ ਹੈ| ਸੁਨੀਤਾ ਉਤਰਾਖੰਡ ਦੇ ਰਾਣੀਖੇਤ, ਅਲਮੋੜਾ ਵਿਚ ਔਰਤਾਂ ਦੀ ਮਦਦ ਕਰ ਰਹ ਰਹੀ ਹੈ| ਉਨ੍ਹਾਂ ਦੇ ਸੰਗਠਨ ਉਮੰਗ ਨੇ ਭਾਰਤ ਵਿਚ 3000 ਪੇਂਡੂ ਔਰਤਾਂ ਨੂੰ ਆਪਣੀ ਫਸਲ ਉਗਾਉਣ ਅਤੇ ਵੇਚਣ ਵਿਚ ਸਹਿਯੋਗ ਦਿੱਤਾ| ਯੂ. ਐਨ. ਮਹਿਲਾ ਵੈਬਸਾਈਟ ਤੇ ਸੁਨੀਤਾ ਦੀ ਪ੍ਰੋਫਾਈਲ ਮੁਤਾਬਕ ਉਹ ਮਹਿਲਾ ਉਮੰਗ ਉਤਪਾਦਕ ਕੰਪਨੀ ਦੀ ਬਾਨੀ ਹੈ| ਇਹ ਸੰਗਠਨ ਉਤਰਾਖੰਡ ਦੇ ਅਲਮੋੜਾ ਅਤੇ ਰਾਣੀ ਖੇਤ ਵਿਚ ਪੇਂਡੂ ਔਰਤਾਂ ਵੱਲੋਂ ਸੰਚਾਲਿਤ ਹੁੰਦੇ ਹਨ| ਮਿਰਾਸਲੋਵ ਨੇ ਨੈਰੋਬੀ ਦੀ ਨੌਜਵਾਨ ਔਰਤ ਮਰਿਅੰਮਾ ਮਾਮੇਨ ਦਾ ਵੀ ਉਦਾਹਰਣ ਦਿੱਤਾ|

Leave a Reply

Your email address will not be published. Required fields are marked *