ਨਵੇਂ ਅਕਾਦਮਿਕ ਵਰ੍ਹੇ ਦੀ ਅਰੰਭਤਾ ਤੇ ਵਿਦਿਅਕ ਕਿਆਰੀ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) 5 ਅਤੇ 6 ਅਪ੍ਰੈਲ ਨੂੰ ਜੈਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ2, ਮੁਹਾਲੀ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ  ਸਰਕਲ ਟ੍ਰਾਈ ਸਿਟੀ ਜੋਨ ਵੱਲੋਂ ਵਿਦਿਅਕ ਕਿਆਰੀ ਦਾ ਆਯੋਜਨ ਕੀਤਾ ਗਿਆ| 5 ਅਪ੍ਰੈਲ ਨੂੰ ਛੋਟੇ ਬੱਚਿਆਂ ਨਾਲ ਚੰਗੀਆਂ ਆਦਤਾਂ ਅਪਣਾਉਣ ਸਬੰਧੀ ਗੱਲਬਾਤ ਕੀਤੀ ਗਈ| ਛੇ ਅਪ੍ਰੈਲ ਨੂੰ ਛੇਵੀਂ ਤੋਂ ਦਸਵੀਂ ਜਮਾਤ ਦੇ ਬੱਚਿਆਂ ਨਾਲ ਕਿਤਾਬਾਂ ਨਾਲ ਸਾਂਝ ਪਾਉਣ, ਕਿਤਾਬ ਕਿਵੇਂ ਪੜ੍ਹੀਏ, ਕਿਤਾਬਾਂ ਪੜ੍ਹਣਾ ਕਿਉਂ ਜਰੂਰੀ ਹੈ ਆਦਿ ਵਿਸ਼ਿਆਂ ਤੇ ਸ੍ਰ. ਮੋਹਨ ਸਿੰਘ ਖੇਤਰੀ ਸਕੱਤਰ ਚੰਡੀਗੜ੍ਹ ਨੇ ਜਾਣਕਾਰੀ ਦਿੱਤੀ| ਸ੍ਰ. ਸਰਬਜੀਤ ਸਿੰਘ, ਸ੍ਰ. ਸਤਵਿੰਦਰ ਸਿੰਘ ਦਫਤਰ ਸਕੱਤਰ ਅਤੇ ਸ੍ਰ. ਮਨਜੀਤ ਸਿੰਘ ਜੋਨਲ ਸਕੱਤਰ ਨੇ ਵੀ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਉਪਰੰਤ ਸਕੂਲ ਦੇ ਪ੍ਰਿੰਸੀਪਲ ਮੈਡਮ ਆਰ ਬੂਵਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *