ਨਵੇਂ ਚੰਡੀਗੜ੍ਹ ਦੀ ਤਰਜ ਤੇ ਕੀਤਾ ਜਾਵੇਗਾ ਖਰੜ ਹਲਕੇ ਦਾ ਵਿਕਾਸ : ਸੁਖਬੀਰ ਬਾਦਲ

ਖਰੜ, 25 ਜਨਵਰੀ (ਸ.ਬ.) ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਖਰੜ ਹਲਕੇ ਦਾ ਨਿਊ ਚੰਡੀਗੜ੍ਹ ਦੀ ਤਰਜ ਤੇ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ            ਜਾਵੇਗਾ| ਸੁਖਬੀਰ ਬਾਦਲ ਅੱਜ ਖਰੜ ਵਿਖੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਖਰੜ ਇਲਾਕੇ ਦੀ ਨੁਮਾਇੰਦਗੀ ਰਣਜੀਤ ਸਿੰਘ ਗਿੱਲ ਨੂੰ ਦੇਣੀ ਹੈ, ਕਿਉਂਕਿ ਉਹ ਡਿਵੈਲਪਰ ਹੋਣ ਕਰਕੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਹਲਕੇ ਦਾ ਸਰਵਪੱਖੀ ਵਿਕਾਸ ਕਿਵੇਂ ਕੀਤਾ  ਜਾਵੇਗਾ| ਉਹਨਾਂ ਕਿਹਾ ਕਿ ਸ. ਰਣਜੀਤ ਸਿੰਘ ਗਿੱਲ ਅਜਿਹੇ ਆਗੂ ਹਨ ਜੋ ਕਿ ਜਿੱਤਣ ਤੋਂ ਬਾਅਦ ਹਲਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਪਰ ਹੱਲ ਕਰਨਗੇ|
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ  ਵਿਚ ਅਗਲੀ ਸਰਕਾਰ ਵੀ ਆਕਲੀ ਦਲ ਭਾਜਪਾ ਗਠਜੋੜ ਦੀ ਬਣੇਗੀ ਅਤੇ ਅਕਾਲੀ ਦਲ ਇਹਨਾਂ ਚੋਣਾਂ ਵਿਚ ਹੈਟ੍ਰਿਕ             ਮਾਰੇਗਾ| ਉਹਨਾਂ ਕਿਹਾ ਕਿ ਪੰਜਾਬ ਵਿੱਚ ਨਵੀਂ ਅਕਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਖੰਡ ਅਤੇ ਦੇਸੀ ਘਿਓ ਪੰਜਾਬੀਆਂ ਨੂੰ ਬਹੁਤ ਸਸਤੇ           ਰੇਟ ਉਪਰ ਦਿਤੇ ਜਾਣਗੇ| ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਕਿੱਤਾ ਮੁੱਖੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਆਪਣੇ ਕੰਮ ਧੰਦੇ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਕਰਜਾ ਦਿਤਾ ਜਾਵੇਗਾ|
ਉਹਨਾਂ ਕਿਹਾ ਕਿ ਪੰਜਾਬ ਦਾ ਸਹੀ ਅਰਥਾਂ ਵਿੱਚ ਵਿਕਾਸ ਅਕਾਲੀ- ਭਾਜਪਾ ਸਰਕਾਰ ਸਮੇਂ ਹੀ ਹੋਇਆ ਹੈ ਇਸ ਲਈ ਪੰਜਾਬ ਦੇ ਵਿਕਾਸ ਨੂੰ ਮੁੱਖ ਰਖਦਿਆਂ ਅਕਾਲੀ ਉਮੀਦਵਾਰਾਂ ਨੂੰ ਵੋਟ ਪਾਉਣੀ ਚਾਹੀਦੀ ਹੈ|

ਸੁਖਬੀਰ ਦੇ ਸੰਬੋਧਨ ਦੌਰਾਨ ਹੀ ਹੋਇਆ ਵਿਰੋਧ
ਜਦੋਂ ਸੁਖਬੀਰ ਬਾਦਲ ਕਹਿ ਰਹੇ ਸਨ ਕਿ ਅਕਾਲੀ ਸਰਕਾਰ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਹੈ ਤਾਂ ਮਨਜੂਰ ਅਹਿਮਦ ਨਾਮ ਦਾ ਵਿਅਕਤੀ ਖੜਾ ਹੋ ਗਿਆ ਅਤੇ ਕਹਿਣ ਲੱਗਿਆ ਕਿ ਸੁਖਬੀਰ ਝੂਠ ਬੋਲ ਰਿਹਾ ਹੈ| ਉਸ ਨੂੰ ਬੋਲਣ ਤੋਂ ਰੋਕਣ ਲਈ ਅਕਾਲੀ ਵਰਕਰ ਉਸਨੂੰ ਪੰਡਾਲ ਵਿਚੋਂ ਚੁੱਕ ਕੇ ਬਾਹਰ ਲੈ ਗਏ|

ਜਗਮੋਹਨ ਕੰਗ ਦੀਆਂ ਮੁੱਛਾਂ ਤੇ ਕੀਤੀ ਟਿੱਪਣੀ
ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੀਆਂ ਮੁੱਛਾਂ ਉਪਰ ਵਿਅੰਗ ਕਰਦਿਆਂ ਕਿਹਾ ਕਿ  ਕੰਗ ਇਕ ਬਦਮਾਸ਼ ਲੱਗਦਾ ਹੈ ਜਦੋਂ ਕਿ ਰਣਜੀਤ ਸਿੰਘ ਗਿੱਲ ਵੇਖਣ ਵਿੱਚ ਸ਼ਰੀਫ ਲੱਗਦਾ ਹੈ|

Leave a Reply

Your email address will not be published. Required fields are marked *