ਨਵੇਂ ਚੰਡੀਗੜ੍ਹ ਦੇ ਵਿੱਚ ਪੈਂਦੇ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਲਈ ਕਰਾਂਗੀ ਯਤਨ : ਗਰਚਾ

ਮੁੱਲਾਪੁਰ, 16 ਜਨਵਰੀ (ਸ.ਬ.) ਨਿਊ ਚੰਡੀਗੜ੍ਹ ਅਧੀਨ ਪੈਂਦੇ ਪਿੰਡ ਸੰਗਾਲਾ ਦੀ ਨਵੀਂ ਚੁਣੀ ਗਈ ਪੰਚਾਇਤ ਦੇ ਸਰਪੰਚ ਸਤਵਿੰਦਰ ਸਿੰਘ ਸਮੇਤ ਪੰਚਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਸਨਮਾਨਿਤ ਕੀਤਾ|
ਇਸ ਮੌਕੇ ਬੀਬੀ ਗਰਚਾ ਨੇ ਕਿਹਾ ਕਿ ਨਵੀਂ ਪੰਚਾਇਤ ਸਭ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੋਂ ਕੰਮ ਕਰੇ| ਉਹਨਾਂ ਕਿਹਾ ਕਿ ਨਾਲ ਹੀ ਨਵੀਂ ਪੰਚਾਇਤ ਨੂੰ ਪਿੰਡ ਵਿੱਚ ਨਸ਼ੇ ਦੇ ਖਾਤਮੇ ਤੇ ਪਾਣੀ ਦੀ ਬਚਤ ਲਈ ਵੀ ਕੰਮ ਕਰਨ ਦੀ ਵੀ ਲੋੜ ਹੈ ਤਾਂ ਕਿ ਲੋਕਾਂ ਵਿੱਚ ਨਵੀਂ ਪੰਚਾਇਤ ਪ੍ਰਤੀ ਸਤਿਕਾਰ ਵੀ ਵਧੇ|
ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਦੀਆਂ ਸੱਮਸਿਆਵਾਂ ਦੇ ਹੱਲ ਲਈ ਦਿਨ ਰਾਤ ਹਾਜਰ ਹਾਂ ਅਤੇ ਪਿੰਡਾਂ ਦੀ ਪੰਚਾਇਤਾਂ ਨੂੰ ਨਾਲ ਲੈ ਕੇ ਨਿਊ ਚੰਡੀਗੜ੍ਹ ਵਿੱਚ ਪੈਂਦੇ ਪਿੰਡਾਂ ਨੂੰ ਮਾਡਲ ਪਿੰਡਾਂ ਵੱਜੋਂ ਵਿਕਸਿਤ ਕਰਨ ਲਈ ਯਤਨ ਕਰਾਂਗੀ, ਤਾਂ ਕਿ ਇਹ ਪਿੰਡਾਂ ਦੇ ਲੋਕ ਵੀ ਮੁੱਢਲਿਆਂ ਸਹੂਲਤਾਂ ਤੋਂ ਵਾਂਝੇ ਨਾ ਰਹਿਣ|
ਇਸ ਮੌਕੇ ਗੁਰਦੀਪ ਸਿੰਘ, ਇੰਦਰਜੀਤ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਜਗਦੀਪ ਸਿੰਘ, ਮੋਹਨ ਸਿੰਘ, ਗਰੂਬੀਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ|

Leave a Reply

Your email address will not be published. Required fields are marked *