ਨਵੇਂ ਬਣੇ ਪੰਚਾਂ ਦਾ ਸਨਮਾਨ

ਬਲੌਂਗੀ, 2 ਜਨਵਰੀ (ਪਵਨ ਰਾਵਤ) ਬੜਮਾਜਰਾ ਕਾਲੋਨੀ ਵਿਖੇ ਭਾਜਪਾ ਦੇ ਸਮਰਥਣ ਨਾਲ 5 ਪੰਚਾਂ ਦੇ ਜਿਤਣ ਦੀ ਖੁਸ਼ੀ ਵਿੱਚ ਭਾਜਪਾ ਆਗੂਆਂ ਵਲੋਂਂ ਲੱਡੂ ਵੰਡੇ ਗਏ| ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਗੋਲਡੀ ਵਲੋਂ ਪੰਚ ਸੀਤਾ ਰਾਮ, ਪੰਚ ਪਾਰਸ ਨਾਥ, ਪੰਚ ਆਸਾ ਦੇਵੀ, ਪੰਚ ਰਜਿੰਦਰ ਕੁਮਾਰ, ਪੰਚ ਬਿੱਟੂ ਕੁਮਾਰ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਭਾਜਪਾ ਮੰਡਲ 3 ਪ੍ਰਧਾਨ ਪਵਨ ਕੁਮਾਰ ਮਨੋਚਾ, ਜਿਲ੍ਹਾ ਮੀਤ ਪ੍ਰਧਾਨ ਅਰੁਣ ਸ਼ਰਮਾ, ਸਵਾਮੀ ਓਂਕਾਰ, ਅਨਿਲ ਗੁਡੂ, ਵਿਨੋਦ ਸ਼ਾਹ, ਰਾਜੇਸ਼ ਕੁਮਾਰ, ਕੌਂਸਲਰ ਅਸ਼ੌਕ ਝਾ ਵੀ ਮੌਜੂਦ ਸਨ|

Leave a Reply

Your email address will not be published. Required fields are marked *