ਨਵੇਂ ਬੱਸ ਸਟੈਂਡ ਉਪਰ ਆਵਾਰਾ ਕੁੱਤਿਆਂ ਨੇ ਫੈਲਾਈ ਦਹਿਸ਼ਤ

ਐਸ. ਏ. ਐਸ. ਨਗਰ,11 ਫਰਵਰੀ (ਸ.ਬ.)  ਮੁਹਾਲੀ ਦੇ ਫੇਜ਼-6 ਵਿਚ ਬਣੇ ਨਵੇਂ ਬੱਸ ਸਟੈਂਡ ਵਿਚ ਅੱਜ ਕੱਲ ਆਵਾਰਾ ਕੁੱਤਿਆਂ ਨੇ ਦਹਿਸ਼ਤ ਪਾਈ ਹੋਈ ਹੈ ਜਿਸ ਕਾਰਨ ਬੱਸ ਸਟੈਂਡ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਇਸ ਬੱਸ ਸਟੈਂਡ ਉਪਰ ਜਾਣ ਵਾਲੇ ਹਰ ਵਿਅਕਤੀ ਦੀ ਮਸ਼ੀਨਾਂ ਨਾਲ ਚੈਂਕਿੰਗ ਕੀਤੀ ਜਾਂਦੀ ਹੈ ਪਰ ਆਵਾਰਾ ਕੁੱਤਿਆਂ ਉਪਰ ਕੋਈ ਕਾਨੂੰਨ ਹੀ ਲਾਗੂ ਨਹੀਂ ਹੁੰਦਾ| ਇਹ ਆਵਾਰਾ ਕੁੱਤੇ ਬੱਸ ਸਟੈਂਡ ਦੇ ਪਟਿਆਲਾ ਰੂਟ ਵਾਲੇ ਕਾਉਂਟਰ ਨੇੜੇ ਹੀ ਫਿਰਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਭੋਂਕ ਕੇ ਡਰਾਉਂਦੇ ਰਹਿੰਦੇ ਹਨ|
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ  ਪ੍ਰਸ਼ਾਸ਼ਨ ਵਲੋਂ ਇਸ ਬੱਸ ਸਟੈਂਡ ਉਪਰ ਅਤਿਆਧੁਨਿਕ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਇਹਨਾਂ ਕੁੱਤਿਆਂ ਤੋਂ ਬੱਚੇ ਬਹੁਤ ਡਰਦੇ ਹਨ ਇਹ ਕੁੱਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਹਨ|

Leave a Reply

Your email address will not be published. Required fields are marked *