ਨਵੇਂ ਬੱਸ ਸਟੈਂਡ ਤੋਂ ਬਲੌਂਗੀ ਜਾਂਦੀ ਸੜਕ ਦਾ ਬੁਰਾ ਹਾਲ

ਐਸ ਏ ਐਸ ਨਗਰ, 17 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਸਥਿਤ ਨਵੇਂ ਬੱਸ ਸਟੈਂਡ ਤੋਂ ਬਲੌਂਗੀ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ| ਇਸ ਸੜਕ ਉੱਪਰ ਥਾਂ ਥਾਂ ਟੋਏ ਪਏ ਹੋਏ ਹਨ| ਬੱਸ ਸਟੈਂਡ ਦੇ ਬਿਲਕੁਲ ਬਾਹਰ ਵੀ ਇਸ ਸੜਕ ਉੱਪਰ ਕਾਫੀ ਸਾਰੇ ਖੱਡੇ ਹਨ| ਇਸ ਸੜਕ ਉਪਰ ਪਏ ਖੱਡਿਆਂ ਵਿੱਚ ਕੁਝ ਸਮਾਂ ਪਹਿਲਾਂ ਸਬੰਧਿਤ ਵਿਭਾਗ ਵਲੋਂ ਬਜਰੀ ਵੀ ਪਾਈ ਗਈ ਸੀ ਪਰ ਉਸ ਬਜਰੀ ਉਪਰ ਲੁਕ ਜਾਂ ਕੁਝ ਹੋਰ ਨਹੀਂ ਪਾਇਆ ਗਿਆ ਜਿਸ ਕਰਕੇ ਇਹ ਬਜਰੀ ਵੀ ਖਿੰਡ ਗਈ ਹੈ ਅਤੇ ਇਹ ਟੋਏ ਹੋਰ ਵੱਡੇ ਹੋ ਗਏ ਹਨ|
ਇਹਨਾਂ ਟੋਇਆਂ ਕਾਰਨ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਇਹਨਾਂ ਟੋਇਆਂ ਕਾਰਨ ਅਕਸਰ ਹੀ ਹਾਦਸੇ ਵੀ ਵਾਪਰ ਰਹੇ ਹਨ| ਇਹਨਾਂ ਟੋਇਆਂ ਕਾਰਨ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਵੀ ਖਾ ਚੁਕੇ ਹਨ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਹਾਲਤ ਸੁਧਾਰੀ ਜਾਵੇ|

Leave a Reply

Your email address will not be published. Required fields are marked *