ਨਵੇਂ ਭਾਰਤ ਦੀ ਨੀਂਹ ਰੱਖੇਗੀ ਨਵੀਂ ਸਿੱਖਿਆ ਨੀਤੀ : ਨਰਿੰਦਰ ਮੋਦੀ

ਨਵੀਂ ਦਿੱਲੀ, 7 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੇ ਆਪਣੀ ਗੱਲ ਰੱਖੀ| ਸਿੱਖਿਆ ਮੰਤਰਾਲੇ ਵਲੋਂ ਆਯੋਜਿਤ ਇਕ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂਆਤੀ ਸੰਬੋਧਨ ਕੀਤਾ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ-ਚਾਰ ਸਾਲ ਦੇ ਵਿਚਾਰ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਮਿਲੀ ਹੈ| ਅੱਜ ਇਸ ਨੀਤੀ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ, ਕਿਉਂਕਿ ਇਸ ਵਿੱਚ ਕੁਝ ਵੀ ਇਕ ਪਾਸੜ ਨਹੀਂ ਹੈ| ਹੁਣ ਲੋਕ ਸੋਚ ਰਹੇ ਹਨ ਕਿ ਇੰਨੇ ਵੱਡੇ ਰਿਫਾਰਮ ਨੂੰ ਜ਼ਮੀਨ ਤੇ ਕਿਵੇਂ ਉਤਾਰਿਆ ਜਾਵੇਗਾ| ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਕੋਈ ਸਰਕੁਲਰ ਨਹੀਂ ਸਗੋਂ ਇਕ ਮਹਾਯੱਗ ਹੈ, ਜੋ ਨਵੇਂ ਦੇਸ਼ ਦੀ ਨੀਂਹ ਰੱਖੇਗਾ ਅਤੇ ਇਕ ਸਦੀ ਤਿਆਰ ਕਰੇਗਾ| ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਹੁਣ ਇਸ ਨੂੰ ਜ਼ਮੀਨ ਤੇ ਉਤਾਰਨ ਲਈ ਜੋ ਵੀ ਕਰਨਾ ਹੋਵੇਗਾ, ਉਹ ਜਲਦ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਸ ਨੂੰ ਲਾਗੂ ਕਰਨ ਵਿੱਚ ਜੋ ਵੀ ਮਦਦ ਚਾਹੀਦੀ ਹੈ, ਉਹ ਸਭ ਦੇ ਨਾਲ ਹਨ| ਸਿੱਖਿਆ ਨੀਤੀ ਵਿੱਚ ਦੇਸ਼ ਦੇ ਟੀਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂ ਕਿ ਭਵਿੱਖ ਲਈ ਪੀੜ੍ਹੀ ਨੂੰ ਤਿਆਰ ਕੀਤਾ ਜਾ ਸਕੇ| ਇਹ ਨੀਤੀ ਨਵੇਂ ਭਾਰਤ ਦੀ ਨੀਂਹ ਰੱਖੇਗੀ| ਉਹਨਾਂ ਕਿਹਾ ਕਿ ਭਾਰਤ ਨੂੰ ਤਾਕਤਵਰ ਬਣਾਉਣ ਲਈ ਨਾਗਰਿਕਾਂ ਨੂੰ ਮਜ਼ਬੂਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ ਹੈ|

Leave a Reply

Your email address will not be published. Required fields are marked *