ਨਵੇਂ ਰੁਜਗਾਰ ਪੈਂਦਾ ਕਰਨ ਬਾਰੇ ਸਰਕਾਰ ਦੇ ਦਾਅਵਿਆਂ ਦੀ ਅਸਲੀਅਤ

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਦੇ ਮੈਂਬਰ ਪ੍ਰੋ. ਸੁਰਜੀਤ ਭੱਲਾ ਦਾ ਕਹਿਣਾ ਕਿ ਸਾਲ 2018 ਵਿੱਚ ਦੇਸ਼ ਵਿੱਚ ਡੇਢ ਕਰੋੜ ਰੁਜਗਾਰ ਪੈਦਾ ਹੋਏ ਹਨ ਪਰ ਜਮੀਨੀ ਹਾਲਾਤ ਕੁੱਝ ਹੋਰ ਹੀ ਦੱਸਦੇ ਹਨ| ਸ਼੍ਰੀ ਭੱਲਾ ਨੇ ਇਹ ਅੰਕੜਾ ਸੈਂਟਰ ਫਾਰ ਮਾਨਿਟਰਿੰਗ ਆਫ ਇੰਡੀਅਨ ਇਕਾਨਮੀ (ਸੀ ਐਮ ਆਈ ਈ) ਦੀ ਰਿਪੋਰਟ ਦੇ ਆਧਾਰ ਤੇ ਦਿੱਤਾ ਸੀ| ਸੀ ਐਮ ਆਈ ਈ ਨੇ ਕਿਹਾ ਸੀ ਕਿ ਸਾਲ 25 – 64 ਦੇ ਉਮਰ ਵਰਗ ਸਾਲ 2017 ਵਿੱਚ 1 . 2 ਕਰੋੜ ਰੁਜਗਾਰ ਪੈਦਾ ਹੋਏ ਅਤੇ ਇੰਪਲਾਈਜ ਪ੍ਰਾਵੀਡੈਂਟ ਫੰਡ ਆਰਗਨਾਈਜੇਸ਼ਨ (ਈਪੀਐਫਓ) ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ਦੇ ਪਹਿਲੇ 6 ਮਹੀਨਿਆ ਵਿੱਚ 30 ਲੱਖ ਰੁਜਗਾਰ ਦੀ ਸਿਰਜਣ ਹੋਈ|
ਇਨ੍ਹਾਂ ਦੋਵਾਂ ਅੰਕੜਿਆਂ ਨੂੰ ਜੋੜ ਕੇ ਪ੍ਰੋ. ਭੱਲਾ ਨੇ ਕਿਹਾ ਕਿ 2018 ਵਿੱਚ 1. 5 ਕਰੋੜ ਰੁਜਗਾਰ ਪੈਦਾ ਹੋਏ ਹਨ| ਸੀਐਮਆਈਈ ਨੇ ਤਿੰਨ ਉਮਰ ਵਰਗਾਂ ਵਿੱਚ ਰੁਜਗਾਰ ਦੀ ਹਾਲਤ ਦਾ ਵੱਖ-ਵੱਖ ਬਿਊਰਾ ਦਿੰਦੇ ਹੋਏ ਕਿਹਾ ਸੀ ਕਿ 15-24 ਸਾਲ ਦੀ ਉਮਰ ਦੇ ਲੋਕਾਂ ਵਿੱਚ 70 ਲੱਖ ਰੁਜਗਾਰ ਘਟੇ, 25 -64 ਦੀ ਸਾਲ ਉਮਰ ਵਿੱਚ 1 . 2 ਕਰੋੜ ਰੁਜਗਾਰ ਦਾ ਸਿਰਜਣ ਹੋਇਆ ਅਤੇ 65 ਸਾਲ ਤੋਂ ਜਿਆਦਾ ਉਮਰ ਵਿੱਚ 30 ਲੱਖ ਰੁਜਗਾਰ ਘਟੇ| ਇਹਨਾਂ ਤਿੰਨਾਂ ਨੂੰ ਜੋੜ ਲਈਏ ਤਾਂ ਸ਼ੁੱਧ ਰੁਜਗਾਰ ਸਿਰਫ 20 ਲੱਖ ਹੀ ਪੈਦਾ ਹੋਏ| ਲੱਗਦਾ ਹੈ, ਪ੍ਰੋ. ਭੱਲਾ ਨੇ 15-24 ਸਾਲ ਦੀ ਉਮਰ ਅਤੇ 65 ਸਾਲ ਤੋਂ ਜਿਆਦਾ ਉਮਰ ਵਿੱਚ ਜੋ ਰੁਜਗਾਰ ਘਟੇ, ਉਸਦਾ ਨੋਟਿਸ ਨਹੀਂ ਲਿਆ ਅਤੇ ਸਿਰਫ 25-64 ਦੀ ਉਮਰ ਵਿੱਚ ਹੋਏ ਰੁਜਗਾਰ ਸਿਰਜਣ ਦੇ ਆਧਾਰ ਤੇ ਕਹਿ ਦਿੱਤਾ ਕਿ 1. 2 ਕਰੋੜ ਰੁਜਗਾਰ ਪੈਦਾ ਹੋਏ ਹਨ| ਅਸਲ ਵਿੱਚ ਰੁਜਗਾਰ ਸਿਰਫ 20 ਲੱਖ ਹੀ ਪੈਦਾ ਹੋਏ ਹਨ|
ਨੋਟਬੰਦੀ ਅਤੇ ਜੀਐਸਟੀ
ਸੱਚ ਕਹੀਏ ਤਾਂ ਇਹ 20 ਲੱਖ ਰੁਜਗਾਰਾਂ ਵੀ ਸ਼ੱਕੀ ਹਨ| 15-24 ਸਾਲ ਦੀ ਉਮਰ ਵਿੱਚ ਰੁਜਗਾਰਾਂ ਦਾ ਘਟਨਾ ਦੱਸਦਾ ਹੈ ਕਿ ਨਵੇਂ ਰੁਜਗਾਰ ਘੱਟ ਪੈਦਾ ਹੋ ਰਹੇ ਹਨ| ਮੰਨਿਆ ਜਾ ਸਕਦਾ ਹੈ ਕਿ ਨਵੇਂ ਰੁਜਗਾਰ ਲਈ ਨੌਜਵਾਨਾਂ ਦੀ ਭਰਤੀ ਜਿਆਦਾ ਕੀਤੀ ਜਾਵੇਗੀ| ਨੌਜਵਾਨਾਂ ਦੀ ਭਰਤੀ ਘੱਟ ਹੋਣ ਦਾ ਮਤਲੱਬ ਇਹੀ ਹੈ ਕਿ ਨਵੇਂ ਰੁਜਗਾਰਾਂ ਦਾ ਆਉਣਾ ਘੱਟ ਹੋਇਆ ਹੈ| ਫਿਰ ਸਵਾਲ ਹੈ ਕਿ 25-64 ਦੇ ਉਮਰ ਵਰਗ ਵਿੱਚ ਜੋ 1.2 ਕਰੋੜ ਰੁਜਗਾਰ ਪੈਦਾ ਹੋਣ, ਉਸਨੂੰ ਕਿਵੇਂ ਸਮਝਿਆ ਜਾਵੇ? ਲੱਗਦਾ ਹੈ ਕਿ ਇਹ ਨਵੇਂ ਰੁਜਗਾਰ ਨਹੀਂ ਹੈ ਬਲਕਿ ਪਹਿਲਾਂ ਜੋ ਅਸੰਗਠਿਤ ਜਾਂ ਅਘੋਸ਼ਿਤ ਰੁਜਗਾਰ ਸਨ, ਉਨ੍ਹਾਂ ਦਾ ਸੰਗਠਿਤ ਖੇਤਰ ਵਿੱਚ ਸਮਾਵੇਸ਼ ਕੀਤਾ ਗਿਆ ਹੈ|
ਬੀਤੇ ਸਮੇਂ ਵਿੱਚ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਲਾਗੂ ਕੀਤੀ ਹੈ, ਜਿਸਦੇ ਕਾਰਨ ਨਗਦ ਵਿੱਚ ਲੈਣ -ਦੇਣ ਕਰਨਾ ਔਖਾ ਹੋ ਗਿਆ ਹੈ| ਤਮਾਮ ਛੋਟੇ ਉਦਯੋਗਾਂ ਨੂੰ ਬੈਂਕ ਦੇ ਮਾਧਿਅਮ ਨਾਲ ਲੈਣ- ਦੇਣ ਕਰਨਾ ਪੈ ਰਿਹਾ ਹੈ| ਅਜਿਹੇ ਵਿੱਚ ਇਨ੍ਹਾਂ ਦੇ ਲਈ ਕੰਮ ਕਰਦੇ ਮਜਦੂਰਾਂ ਦਾ ਐਲਾਨ ਕਰਨਾ ਜਰੂਰੀ ਹੋ ਗਿਆ ਹੈ| ਨੋਟਬੰਦੀ ਅਤੇ ਜੀਐਸਟੀ ਦੇ ਕਾਰਨ ਤਮਾਮ ਅਸੰਗਠਿਤ ਖੇਤਰ ਦੇ ਰੁਜਗਾਰ ਸੰਗਠਿਤ ਖੇਤਰ ਵਿੱਚ ਆ ਗਏ, ਇਸ ਲਈ ਪਹਿਲਾਂ ਅਘੋਸ਼ਿਤ ਰੁਜਗਾਰ ਰਜਿਸਟਰ ਵਿੱਚ ਦਰਜ ਹੋ ਗਏ| ਇਸ ਕਾਰਨ 25 – 64 ਸਾਲ ਦੀ ਕੈਟਿਗਰੀ ਵਿੱਚ ਸੀਐਮਆਈਈ ਦੇ ਅਨੁਸਾਰ 1 . 2 ਕਰੋੜ ਰੁਜਗਾਰ ਪੈਦਾ ਹੋਏ ਅਤੇ ਪ੍ਰਾਵੀਡੈਂਟ ਫੰਡ ਆਰਗਨਾਈਜੇਸ਼ਨ ਦੇ ਅਨੁਸਾਰ ਬੀਤੇ ਅੱਧੇ ਸਾਲ ਵਿੱਚ 30 ਲੱਖ ਰੁਜਗਾਰ ਬਣੇ|
ਜੇਕਰ ਅਸੀਂ ਮੰਨ ਲਈਏ ਕਿ ਇਹ 1.2 ਕਰੋੜ ਰੁਜਗਾਰ ਅਸਲ ਵਿੱਚ ਨਵੇਂ ਰੁਜਗਾਰ ਨਹੀਂ ਹਨ ਅਤੇ ਇਨ੍ਹਾਂ ਦਾ ਨੋਟਿਸ ਨਾ ਲਈਏ ਤਾਂ ਬਚਦਾ ਹੈ 15 – 24 ਸਾਲ ਦੀ ਉਮਰ ਵਿੱਚ 70 ਲੱਖ ਰੁਜਗਾਰਾਂ ਦਾ ਅਤੇ 65 ਸਾਲ ਦੀ ਉਮਰ ਵਿੱਚ 30 ਲੱਖ ਰੁਜਗਾਰਾਂ ਦਾ ਘੱਟ ਹੋਣਾ|
ਮਤਲਬ ਸਾਲ 2018 ਵਿੱਚ 1 ਕਰੋੜ ਰੁਜਗਾਰ ਘੱਟ ਹੋ ਗਏ ਹਨ| ਅੰਕੜਿਆਂ ਦੀ ਚਤੁਰਾਈ ਨਾਲ ਇਸ 1 ਕਰੋੜ ਰੁਜਗਾਰ ਦੇ ਘੱਟ ਹੋਣ ਨੂੰ ਪ੍ਰੋ . ਭੱਲਾ ਦੁਆਰਾ 1. 5 ਕਰੋੜ ਰੁਜਗਾਰ ਦੇ ਪੈਦਾ ਹੋਣ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਲੱਗਦਾ ਹੈ| ਕੁਲ ਅਰਥ ਵਿਵਸਥਾ ਵਿੱਚ ਰੁਜਗਾਰ ਦਾ ਘੱਟ ਰਹੇ ਹਨ ਪਰੰਤੂ ਨਾਲ – ਨਾਲ ਸੰਗਠਿਤ ਖੇਤਰ ਦਾ ਵਿਸਥਾਰ ਹੋ ਰਿਹਾ ਹੈ| ਅਜਿਹਾ ਸਮਝੋ ਕਿ ਵੱਡੇ ਭਰਾ ਨੇ ਜੇਕਰ ਛੋਟੇ ਭਰਾਵਾਂ ਦੀ ਰੋਟੀ ਖੋਹ ਲਈ ਤਾਂ ਵੱਡੇ ਭਰਾ ਦੀ ਸਿਹਤ ਸੁਧਰ ਗਈ, ਹਾਲਾਂਕਿ ਪੂਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਅਤੇ ਜੇਕਰ ਪਰਿਵਾਰ ਦੇ ਇੱਕ ਵਿਅਕਤੀ ਨੇ ਅੰਬ ਦਾ ਦਰਖਤ ਕੱਟ ਕੇ ਲੱਕੜੀ ਵੇਚੀ ਤਾਂ ਪਰਿਵਾਰ ਦੀ ਕਮਾਈ ਘੱਟ ਹੋ ਗਈ ਪਰੰਤੂ ਦਰਖਤ ਕੱਟਣ ਵਾਲੇ ਮੈਂਬਰ ਦੀ ਕਮਾਈ ਵੱਧ ਗਈ ਅਤੇ ਜੇਕਰ ਕਿਸਾਨ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੇ ਖੇਤ ਦੀ ਮਿੱਟੀ ਭੱਠੇ ਵਾਲੇ ਨੂੰ ਵੇਚ ਦਿੱਤੀ ਤਾਂ ਉਸ ਵਿਅਕਤੀ ਦੀ ਕਮਾਈ ਵੱਧ ਗਈ ਜਦੋਂ ਕਿ ਪੂਰੇ ਪਰਿਵਾਰ ਦੀ ਕਮਾਈ ਵਿੱਚ ਗਿਰਾਵਟ ਆ ਗਈ| ਵਰਤਮਾਨ ਵਿੱਚ ਸੰਗਠਿਤ ਖੇਤਰ ਦਾ ਵਿਸਥਾਰ ਇਸ ਪ੍ਰਕਾਰ ਹੋ ਰਿਹਾ ਹੈ|
ਨੋਟਬੰਦੀ ਅਤੇ ਜੀਐਸਟੀ ਦਾ ਅਨੁਪਾਲਨ ਕਰਨ ਵਿੱਚ ਵੱਡੇ ਉਧਮੀਆਂ ਨੂੰ ਜਰਾ ਵੀ ਕਠਿਨਾਈ ਨਹੀਂ ਹੋਈ ਹੈ| ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਕੰਪਿਊਟਰ ਆਪਰੇਟਰਾਂ ਅਤੇ ਚਾਰਟਰਡ ਅਕਾਉਂਟੈਂਟਾਂ ਦੀ ਵੱਡੀ ਫੌਜ ਤੈਨਾਤ ਸੀ| ਪਰੰਤੂ ਛੋਟੇ ਉਦੱਮੀਆਂ ਲਈ ਨੋਟਬੰਦੀ ਅਤੇ ਜੀਐਸਟੀ ਨੂੰ ਲਾਗੂ ਕਰਨਾ ਬਹੁਤ ਔਖਾ ਸਿੱਧ ਹੋਇਆ ਹੈ| ਇਸ ਲਈ ਅਸੀਂ ਵੇਖ ਰਹੇ ਹਾਂ ਕਿ ਡਬਲ ਰੋਟੀ, ਬਿਸਕਿਟ, ਸਾਬਣ ਆਦਿ ਦਾ ਉਤਪਾਦਨ ਛੋਟੇ ਉੱਦਮੀਆਂ ਵਿੱਚ ਅਕਸਰ ਖਤਮ ਹੋ ਗਿਆ ਹੈ| ਹਾਂ, ਵੱਡੇ ਉੱਦਮੀਆਂ ਦਾ ਵਿਸਥਾਰ ਹੋਇਆ ਹੈ, ਜਿਸ ਦੇ ਕਾਰਨ ਸੰਗਠਿਤ ਖੇਤਰ ਵਿੱਚ ਮਜਦੂਰਾਂ ਦੀ ਗਿਣਤੀ ਵਧੀ ਹੈ|
ਅਰਥ ਵਿਵਸਥਾ ਵਿੱਚ 1 ਕਰੋੜ ਰੁਜਗਾਰ ਦੀ ਸਿਰਜਣਾ ਹੋਈ ਹੈ ਪਰੰਤੂ ਨਾਲ-ਨਾਲ 1.2 ਕਰੋੜ ਮਜਦੂਰ ਅਸੰਗਠਿਤ ਤੋਂ ਸੰਗਠਿਤ ਖੇਤਰ ਵਿੱਚ ਤਬਦੀਲ ਹੋ ਗਏ ਹਨ| ਇਸ ਤਰ੍ਹਾਂ ਅਰਥ ਵਿਵਸਥਾ ਦਾ ਸੁੰਗੜਨਾ ਅਤੇ ਸੰਗਠਿਤ ਖੇਤਰ ਦਾ ਵਿਸਥਾਰ ਨਾਲ – ਨਾਲ ਹੋ ਰਿਹਾ ਹੈ |
ਸੁਸਤ ਚੱਲਦੀ ਗੱਡੀ
ਇਸ ਹਾਲਤ ਦਾ ਇੱਕ ਹੋਰ ਸਬੂਤ ਇਹ ਹੈ ਕਿ ਸੀਐਮਆਈਈ ਦੇ ਅਨੁਸਾਰ ਦੀਰਘਕਾਲ ਵਿੱਚ ਦੇਸ਼ ਵਿੱਚ ਸੰਗਠਿਤ ਖੇਤਰ ਦੇ ਮਜਦੂਰਾਂ ਦੇ ਤਨਖਾਹ ਵਿੱਚ ਲਗਭਗ 6 ਫ਼ੀਸਦੀ ਦੀ ਵਾਧਾ ਹੁੰਦਾ ਰਿਹਾ ਹੈ, ਪਰੰਤੂ 2014-17 ਵਿੱਚ ਇਹ ਘੱਟ ਕੇ 4 ਫ਼ੀਸਦੀ ਹੋ ਗਈ ਹੈ| ਮਤਲਬ ਪਹਿਲਾਂ ਜਿੰਨੇ ਰੁਜਗਾਰ ਸੰਗਠਿਤ ਖੇਤਰ ਵਿੱਚ ਬਣ ਰਹੇ ਸਨ ਅਤੇ ਜਿਨ੍ਹਾਂ ਨੂੰ ਭਰਨ ਲਈ ਉਧਮੀਆਂ ਵੱਲੋਂ ਤਨਖਾਹ ਵਧਾ ਕੇ ਦਿੱਤੀ ਜਾ ਰਹੀ ਸੀ, ਉਹ ਹਾਲਤ ਹੁਣ ਬਦਲ ਗਈ ਹੈ| ਹੁਣ ਸੰਗਠਿਤ ਖੇਤਰ ਵਿੱਚ ਵੀ ਨਵੇਂ ਰੁਜਗਾਰ ਘੱਟ ਬਣ ਰਹੇ ਹਨ ਅਤੇ ਉਧਮੀਆਂ ਲਈ ਨਵੇਂ ਮਜਦੂਰਾਂ ਨੂੰ ਆਕਰਸ਼ਤ ਕਰਨ ਲਈ ਵਧੀ ਹੋਈ ਤਨਖਾਹ ਦੇਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ| ਸੰਗਠਿਤ ਖੇਤਰ ਦੀ ਜੋ ਗੱਡੀ ਪਹਿਲਾਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ, ਹੁਣ ਉਹ 40 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਰਹੀ ਹੈ| ਦੇਸ਼ ਵਿੱਚ ਰੁਜਗਾਰ ਦੀ ਹਾਲਤ ਚੰਗੀ ਨਹੀਂ ਹੈ, ਹਾਲਾਂਕਿ ਸਰਕਾਰ ਇਸ ਤੇ ਉਲਟ ਬਿਆਨ ਦੇ ਰਹੀ ਹੈ|
ਸਰਕਾਰ ਦੇ ਬਿਆਨਾਂ ਦੇ ਉਲਟ ਦੇਸ਼ ਵਿੱਚ ਰੁਜਗਾਰ ਦੀ ਹਾਲਤ ਚੰਗੀ ਨਹੀਂ ਹੈ|
ਭਰਤ ਝੁਨਝੁਨਵਾਲਾ

Leave a Reply

Your email address will not be published. Required fields are marked *