ਨਵੇਂ ਵਿਵਾਦ ਵਿੱਚ ਫਸੇ ਲਾਲੂ, ਸਰਕਾਰੀ ਡਾਕਟਰਾਂ ਦੀ ਟੀਮ ਤੋਂ ਘਰ ਵਿੱਚ ਹੀ ਕਰਵਾਇਆ ਇਲਾਜ

ਪਟਨਾ, 13 ਜੂਨ (ਸ.ਬ)  ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ| ਲਾਲੂ ਹੁਣ  ਨਵੇਂ ਵਿਵਾਦ ਵਿੱਚ ਫੱਸਦੇ ਜਾ ਰਹੇ ਹਨ| ਇਕ ਨਵੇਂ ਮਾਮਲੇ ਅਨੁਸਾਰ ਸਾਹਮਣੇ ਆ ਰਿਹਾ ਹੈ ਕਿ ਲਾਲੂ ਨੇ ਸਰਕਾਰੀ ਖਰਚ ਤੇ ਆਪਣਾ ਇਲਾਜ ਕਰਵਾਇਆ ਹੈ| ਡਾਕਟਰਾਂ ਅਤੇ ਨਰਸਾਂ ਦੀ ਟੀਮ ਨੇ ਲਾਲੂ ਦੇ ਘਰ ਰਹਿ ਕੇ ਲਾਲੂ ਦਾ ਇਲਾਜ ਕੀਤਾ| ਮਈ ਦੇ ਅਖੀਰ ਵਿੱਚ ਲਾਲੂ ਦੀ ਤਬੀਅਤ ਖਰਾਬ ਹੋਈ ਸੀ, ਜਿਸ ਤੋਂ ਬਾਅਦ ਇਲਾਜ ਦੇ ਲਈ ਇੰਦਰਾ ਗਾਂਧੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ(ਆਈ. ਜੀ. ਆਈ. ਐਮ. ਐਸ.) ਦੇ ਤਿੰਨ ਡਾਕਟਰ ਅਤੇ ਦੋ ਨਰਸਾਂ ਦੀ ਟੀਮ ਨੂੰ ਲਾਲੂ ਦੇ ਘਰ ਇਲਾਜ ਦੇ ਲਈ ਭੇਜਿਆ ਗਿਆ|
ਡਾਕਟਰਾਂ ਦੀ ਇਹ ਟੀਮ 31 ਮਈ ਤੋਂ 8 ਜੂਨ ਤੱਕ ਬਿਹਾਰ ਦੇ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਦੇ ਸਰਕਾਰੀ ਨਿਵਾਸ ਵਿੱਚ ਰਹੇ ਅਤੇ ਇਥੇ ਹੀ ਲਾਲੂ ਦਾ ਇਲਾਜ ਵੀ ਕਰਵਾਇਆ ਗਿਆ| ਹਾਂਲਾਕਿ ਆਈ.ਜੀ.ਆਈ.ਐਮ.ਐਸ. ਦੇ ਡਾਕਟਰ ਪੀ.ਕੇ.ਸਿਨਹਾ ਨੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਲਾਲੂ ਦੇ ਇਲਾਜ ਲਈ ਕੋਈ ਡਾਕਟਰ ਨਹੀਂ ਭੇਜਿਆ|

Leave a Reply

Your email address will not be published. Required fields are marked *