ਨਵੇਂ ਸਾਲ ਦੇ ਆਗਮਨ ਅਤੇ ਪਿਛਲੇ ਸਾਲ ਦੇ ਸ਼ੁਕਰਾਨੇ ਲਈ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ

ਐਸ.ਏ.ਐਸ ਨਗਰ, 4 ਜਨਵਰੀ (ਸ.ਬ.) ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਫੇਜ਼-6, ਮੁਹਾਲੀ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਵੇਂ ਸਾਲ 2019 ਦੇ ਆਗਮਨ ਅਤੇ ਪਿਛਲੇ ਸਾਲ ਦੇ ਸ਼ੁਕਰਾਨੇ ਲਈ ਦਫਤਰ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ| ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸੰਗਤ ਵੱਲੋਂ ਕੀਰਤਨ ਦਾ ਸਰਵਣ ਕੀਤਾ ਗਿਆ|
ਇਸ ਸ਼ੁੱਭ ਮੌਕੇ ਤੇ ਹੈਲਥ ਕਾਰਪੋਰੇਸ਼ਨ ਦੇ ਸਮੂਹ ਕਰਮਚਾਰੀਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ| ਪਾਠ ਦੇ ਭੋਗ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ|
ਇਸ ਮੌਕੇ ਦਫਤਰ ਸਿਵਲ ਸਰਜਨ, ਮੁਹਾਲੀ, ਸਟੇਟ ਇੰਸਟਿਚੀਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਮੁਹਾਲੀ ਅਤੇ ਸਿਵਲ ਹਸਪਤਾਲ , ਫੇਜ਼-6, ਮੁਹਾਲੀ ਦੇ ਸਟਾਫ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ| ਸਮੂਹ ਸਤਿ ਸੰਗਤ ਵੱਲੋਂ ਨਵੇਂ ਸਾਲ ਦੇ ਇਸ ਮੌਕੇ ਦੇ ਪਰਮ ਪਿਤਾ ਪਰਮੇਸ਼ਵਰ ਸ੍ਰੀ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਅਤੇ ਸ਼ੁਕਰਾਨਾ ਕੀਤਾ ਗਿਆ|

Leave a Reply

Your email address will not be published. Required fields are marked *