ਨਵੇਂ ਸਾਲ ਦੇ ਜਸ਼ਨ ਵਿੱਚ ਰੁਕਾਵਟ ਪਾ ਸਕਦੇ ਹਨ ਅੱਤਵਾਦੀ, ਹਾਈ ਅਲਰਟ ਜਾਰੀ

ਨਵੀਂ ਦਿੱਲੀ, 26 ਦਸੰਬਰ (ਸ.ਬ.) ਨਵੇਂ ਸਾਲ ਨੂੰ ਲੈ ਕੇ ਇਸ ਵਾਰ ਦਿੱਲੀ ਸਮੇਤ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਰਹਿਣਗੇ| ਹੋਟਲ, ਪਬ, ਮਾਲ ਅਤੇ ਹੋਰ ਸੈਲੀਬ੍ਰੇਟਿੰਗ ਪਲੇਸ ਤੇ ਆਤਮਘਾਤੀ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਪੁਲੀਸ ਫੋਰਸ ਤੋਂ ਇਲਾਵਾ ਪੈਰਾਮਿਲੀਟਰੀ ਫੋਰਸ ਦੇ ਜਵਾਨਾਂ ਨੂੰ ਵੀ ਮੁਸਤੈਦ ਕੀਤਾ ਜਾਵੇਗਾ| ਦਿੱਲੀ ਵਿੱਚ ਨਿਊ ਈਅਰ      (ਨਵੇਂ ਸਾਲ) ਅਤੇ ਗਣਤੰਤਰ ਦਿਵਸ ਦੇ ਸਮਾਰੋਹ ਦੀ ਸੁਰੱਖਿਆ ਕਮਾਨ ਸੰਭਾਲਣ ਲਈ ਪੈਰਾਮਿਲੀਟਰੀ ਫੋਰਸ ਦੀ ਐਡੀਸ਼ਨਲ ਕੰਪਨੀਆਂ ਦਿੱਲੀ ਪੁੱਜਣ ਲੱਗੀ ਹੈ| ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ ਉਦੋਂ ਤੱਕ ਵੱਖ-ਵੱਖ ਸੁਰੱਖਿਆ ਫੋਰਸਾਂ ਦੀਆਂ ਕਰੀਬ 35 ਕੰਪਨੀਆਂ ਆ ਚੁਕੀਆਂ ਹਨ, ਬਾਕੀ ਇਸ ਹਫਤੇ ਦਿੱਲੀ ‘ਚ ਗਣਤੰਤਰ ਦਿਵਸ ਸਮਾਰੋਹ ਦੀ ਸੁਰੱਖਿਆ ਵਿੱਚ ਤਾਇਨਾਤੀ ਲਈ ਪੁੱਜਣਗੇ|
ਜਿਕਰਯੋਗ ਹੈ ਕਿ ਦਿੱਲੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੂੰ ਲਗਾਤਾਰ ਇੰਟੈਲੀਜੈਂਸ ਇਨਪੁਟ ਮਿਲ ਰਹੇ ਹਨ ਕਿ ਜੈਸ਼ ਅਤੇ ਲਸ਼ਕਰ ਵੱਲੋਂ ਦਿੱਲੀ ਵਿੱਚ ਵੱਡੀ ਤਬਾਹੀ ਦੀ ਸਾਜਿਸ਼ ਰਚੀ ਜਾ ਰਹੀ ਹੈ| ਲਿਹਾਜਾ ਦਿੱਲੀ ਪੁਲੀਸ ਨਵੇਂ ਸਾਲ ਲਈ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਨਹੀਂ ਚਾਹੁੰਦੀ| ਸਪੈਸ਼ਲ ਸੈਲ, ਕ੍ਰਾਈਮ ਬਰਾਂਚ ਸਮੇਤ ਸਾਰੇ ਜ਼ਿਲਿਆਂ ਦੀਆਂ ਵੱਖ-ਵੱਖ ਯੂਨਿਟਾਂ, ਲੋਕਲ ਥਾਣਿਆਂ ਨੂੰ ਚੌਕਸੀ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁਕੇ ਹਨ| ਪੀ.ਸੀ.ਆਰ. ਅਤੇ ਬੀਟ ਲੈਵਲ ਤੇ ਵੀ ਮੂਵਮੈਂਟ ਤੇਜ਼ ਕਰ ਕੇ ਸ਼ੱਕੀਆਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ| ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਤੋਂ ਵੀ ਭੀੜ ਵਾਲੇ ਇਲਾਕਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ|

Leave a Reply

Your email address will not be published. Required fields are marked *