ਨਵੇਂ ਸਾਲ ਦੇ ਸਬੰਧ ਵਿੱਚ ਸਮਾਗਮ ਕਰਵਾਇਆ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਰੈਜੀਡੈਂਟਸ ਵੈਲਫੇਅਰ ਸੁਸਾਇਟੀ ਸੈਕਟਰ-61 ਵੱਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਸਰਬਤ ਦੇ ਭਲੇ ਲਈ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਅਗਲੇ ਦਿਨ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ                  ਮੇਅਰ ਕੁਲਵੰਤ ਸਿੰਘ ਮੁੱਖ ਮਹਿਮਾਨ ਸਨ| ਇਸ ਮੌਕੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਇਲਾਕੇ ਦੇ ਵਸਨੀਕਾਂ ਦੇ ਮਿਊਜੀਵਲ ਚੇਅਰ ਦੇ ਮੁਕਾਬਲੇ ਕਰਵਾਏ ਗਏ| ਇਸ ਮੌਕੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ| ਇਸ ਮੌਕੇ ਪੂਜਾ ਢਿਲੋਂ, ਪੂਨਮ ਢਿਲੋਂ, ਓਮਾ ਕੁਰਾਲੀ ਵਾਲੇ ਨੇ ਗੀਤ ਪੇਸ਼ ਕੀਤੇ| ਜੇਤੂ ਬੱਚਿਆਂ ਨੂੰ ਮੇਅਰ ਕੁਲਵੰਤ ਸਿੰਘ ਅਤੇ ਕਰੇਟਿਵ ਇਮੀਗ੍ਰੇਸ਼ਨ ਮੁਹਾਲੀ ਦੇ ਐਮ.ਡੀ ਗੁਰਪ੍ਰੀਤ ਕੌਰ ਨੇ ਮੈਡਲ ਦਿਤੇ| ਇਸ ਮੌਕੇ ਬਜ਼ੁਰਗ ਅਜੀਤ ਸਿੰਘ ਚਾਹਲ, ਸੁਖਵਿੰਦਰ ਕੌਰ ਵਾਲੀਆ, ਤਿੰਨ ਬੱਚੇ ਇਸਮਤ, ਚਤਾਨਿਆਂ ਅਤੇ ਮਕੋਟਿਕ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ| ਅਜਿਹੇ ਸਮਾਗਮਾਂ ਕਾਰਨ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਉਹਨਾਂ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਪੂਰਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਬਜ਼ੁਰਗਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਾਨੂੰ ਬਜੁਰਗਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ| ਇਸ ਮੌਕੇ ਐਮ ਸੀ ਫੂਲਰਾਜ ਸਿੰਘ ਨੇ ਸਟੇਜ਼ ਦਾ ਸੰਚਾਲਨ ਕੀਤਾ| ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ, ਜ. ਸਕੱਤਰ ਦਿਆਲ ਸਿੰਘ, ਖਜਾਨਚੀ ਕੇ.ਐਸ.ਵਾਲੀਆਂ, ਆਡੀਟਰ ਮਹਿੰਦਰ ਸਿੰਘ, ਸਕੱਤਰ ਐਸ.ਸੀ ਭਾਰਦਵਾਜ, ਨਿਰਮਲ ਸਿੰਘ, ਜੇ ਐਸ ਭੁੱਡਾ ਵੀ ਮੌਜੂਦ ਸਨ|

Leave a Reply

Your email address will not be published. Required fields are marked *