ਨਵੇਂ ਸਾਲ ਸੰਬੰਧੀ ਸਮਾਗਮ ਆਯੋਜਿਤ

ਐਸ.ਏ.ਐਸ.ਨਗਰ, 31 ਦਸੰਬਰ (ਸ.ਬ.) ਭਾਈ ਘਨਈਆ ਕੇਅਰ ਸਰਵਿਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਹਰਿ ਸੰਕੀਰਤਨ ਮੰਦਰ ਫੇਜ਼-5 ਦੇ ਹਾਲ ਵਿੱਚ ਸਿਲਾਈ ਸੈਂਟਰ ਦੇ ਸਿਖਿਆਰਥੀਆਂ ਵੱਲੋਂ ਅਲਵਿਦਾ 2016 ਅਤੇ ਸੁਆਗਤ 2017 ਸੰਬੰਧੀ ਇਕ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ| ਇਸ ਸਮਾਗਮ ਵਿੱਚ ਸਿਖਿਆਰਥੀਆਂ ਦੇ ਛੋਟੇ ਬੱਚਿਆਂ ਨੇ ਵੀ ਹਾਜ਼ਰੀ ਭਰੀ| ਇਸ ਦੌਰਾਨ ਛੋਟੇ ਬੱਚਿਆਂ ਵੱਲੋਂ ਕੋਰੀਉਗ੍ਰਾਫੀ ਕੀਤੀ ਗਈ, ਬੱਚਿਆਂ ਵੱਲੋਂ ਸੁਬਾਰਿਆ ਦੀਆਂ ਖੇਡਾ, ਡਡੂ  ਦੌੜ ਅਤੇ ਰਸਾ ਕੱਸੀ ਦੀਆਂ ਵੱਖ ਵੱਖ ਖੇਡਾ ਕੀਤੀਆਂ ਗਈਆਂ| ਇਸ ਸਮਾਗਮ ਵਿੱਚ ਸਿਲਾਈ ਸੈਂਟਰ ਦੇ ਪੁਰਾਣੇ ਸਿਖਿਆਰਥੀਆਂ ਨੇ ਵੀ ਭਾਗ ਲਿਆ| ਜਿਨ੍ਹਾਂ ਸਿਖਿਆਰਥੀਆਂ ਦਾ ਜਨਮ ਦਿਨ ਸੀ ਉਨ੍ਹਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਖੁਸ਼ੀ ਮਨਾਈ ਗਈ|
ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇੜੇ ਦਸਿਆ ਕਿ ਇਸ ਸਮਾਗਮ ਵਿੱਚ ਸ੍ਰੀ ਮਤੀ ਗੀਤਾ ਆਨੰਦ ਸਮਾਜ ਸੇਵੀ, ਡੀ ਕੇ ਰਤੀ, ਸ੍ਰ. ਪਰਸਨ ਸਿੰਘ ਜਨਰਲ ਸਕੱਤਰ, ਡਾ .ਬਾਤਿਸ ਅਤੇ ਸ੍ਰ. ਮਹਿੰਗਾ ਸਿੰਘ ਕਲਸੀ ਵੀ ਹਾਜ਼ਰ ਸਨ| ਸਮਾਗਮ ਦੇ ਅੰਤ ਵਿੱਚ ਸਾਰਿਆਂ ਦਾ ਗਰਮਾਣੀ ਨਾਲ ਸੁਆਗਤ ਕੀਤਾ ਗਿਆ, ਸਿਲਾਈ ਸੈਂਟਰ ਦੇ ਅਧਿਆਪਕਾ ਜਸਵਿੰਦਰ ਕੌਰ ਤੋਂ ਇਲਾਵਾ ਕੰਚਨ, ਮਮਤਾ, ਅਨੁਮ ਠਾਕੁਰ, ਮਨਜੀਤ ਕੌਰ, ਰਜਨੀ, ਜਿਉਤੀ, ਰੇਖਾ ਰਾਣੀ, ਚਰਨਜੀਤ ਕੌਰ, ਸੁਨੀਤਾ ਰਾਣੀ ਮੌਜੂਦ ਸਨ|

Leave a Reply

Your email address will not be published. Required fields are marked *