ਨਵੇਂ ਸਿਰੇ ਤੋਂ ਵਾਰਡਬੰਦੀ ਲਈ ਮਜਬੂਰ ਹੋਈ ਕਾਂਗਰਸ : ਭਾਜਪਾ

ਐਸ ਏ ਐਸ ਨਗਰ,  8 ਸਤੰਬਰ  (ਸ.ਬ.) ਭਾਰਤੀ ਜਨਤਾ ਪਾਰਟੀ  ਦੀ ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਸ਼੍ਰੀ ਅਰੁਣ ਸ਼ਰਮਾ ਅਤੇ ਸ਼੍ਰੀ ਉਮਾਕਾਂਤ ਤਿਵਾੜੀ ਨੇ ਕਿਹਾ ਹੈ ਕਿ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਸਰਵੇ ਕਰਕੇ ਵਾਰਡਬੰਦੀ ਕੀਤੇ ਜਾਣ ਦੀ ਕਾਰਵਾਈ ਆਰੰਭ ਹੋਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ ਲੱਗਿਆ ਹੈ| ਉਹਨਾਂ ਕਿਹਾ ਕਿ ਕਾਂਗਰਸ ਪਾਰਟੀ  ਮਨਮਾਨੇ ਤਰੀਕੇ ਨਾਲ ਵਾਰਡ ਬਣਾ ਕੇ, ਵਿਰੋਧੀ ਪਾਰਟੀਆਂ  ਦੇ  ਕੌਂਸਲਰਾਂ ਦੇ ਵਾਰਡਾਂ ਵਿੱਚ ਭਾਰੀ ਫੇਰ ਬਦਲ ਕਰਕੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਜਿੱਤਣਾ ਚਾਹੁੰਦੀ ਸੀ ਪਰੰਤੂ ਹੁਣ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ| 
ਇੱਥੇ ਜਾਰੀ ਬਿਆਨ ਵਿੱਚ ਉਹਨਾਂ  ਕਿਹਾ ਕਿ ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਨਾ ਕਿ ਕਿਸੇ ਮਰਜ਼ੀ ਨਾਲ|  ਉਹਨਾਂ ਕਿਹਾ ਕਿ ਭਾਜਪਾ ਚੋਣਾਂ ਲਈ ਤਿਆਰ ਹੈ ਅਤੇ ਜਦੋਂ ਵੀ ਚੋਣਾਂ ਹੋਣਗੀਆਂ ਭਾਜਪਾ ਦੇ ਪੱਖ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ|

Leave a Reply

Your email address will not be published. Required fields are marked *