ਨਸ਼ਾ ਛੁਡਾਉਣ ਲਈ ਮਰੀਜ਼ ਨੂੰ ਦਾਖਲ ਕਰਵਾਇਆ

ਘਨੌਰ,18 ਜਨਵਰੀ (ਅਭਿਸ਼ੇਕ ਸੂਦ) ਗ੍ਰਾਮ ਪੰਚਾਇਤ ਪਿੰਡ ਗਦਾਪੁਰ ਦੀ ਸਰਪੰਚ ਮਨਜੀਤ ਕੌਰ ਅਤੇ ਮੈਂਬਰ ਪੰਚਾਇਤ ਜਸਵੀਰ ਸਿੰਘ ਜੱਸੀ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਛੁਡਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਵਿੱਚ ਨਸ਼ੇ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਸਰਪੰਚ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਕਿਸੇ ਦੇ ਘਰ ਵਿੱਚ ਕੋਈ ਵੀ ਵਿਅਕਤੀ ਨਸ਼ਿਆ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਪਿੰਡ ਦੀ ਪੰਚਾਇਤ ਨੂੰ ਦੱਸਿਆ ਜਾਵੇ| ਇਸ ਤੋਂ ਬਾਅਦ ਪਿੰਡ ਗਦਾਪੁਰ ਦਾ ਵਸਨੀਕ ਮੇਹਰ ਚੰਦ ਪੁੱਤਰ ਸੋਣੂ ਰਾਮ ਨਸ਼ਾ ਛੱਡਣ ਲਈ ਸਰਪੰਚ ਕੋਲ ਆਇਆ ਤਾਂ ਸਰਪੰਚ ਨੇ ਸਾਂਝ ਕੇਂਦਰ ਸੰਭੂ ਦੇ ਇੰਚਾਰਜ ਏ ਐਸ ਆਈ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਏ ਐਸ ਆਈ ਗੁਰਮੀਤ ਸਿੰਘ ਨੇ ਏ ਪੀ ਜੈਨ ਸਰਕਾਰੀ ਹਸਪਤਾਲ ਰਾਜਪੁਰਾ ਵਿੱਚ ਸਥਿਤ ਨਸ਼ਾ ਛੁਡਾਊ ਕੇਂਦਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *