ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫੜੇ ਵਿਅਕਤੀਆਂ ਵਿੱਚ ਦੋ ਪੰਜਾਬੀ ਵੀ ਸ਼ਾਮਿਲ

ਕਾਮਲੂਪਸ, 8 ਜੂਨ (ਸ.ਬ.) ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਨਸ਼ਾ ਤਸਕਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ| ਇੱਥੇ ਦੋ ਪੰਜਾਬੀਆਂ ਸਮੇਤ ਦੋ ਹੋਰ ਵਿਅਕਤੀਆਂ ਨੂੰ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ| ਇਨ੍ਹ੍ਹਾਂ ਦੋਸ਼ੀਆਂ ਦੇ ਨਾਂ ਕਾਮਪੂਲਸ ਵਿੱਚ ਰਹਿਣ ਵਾਲੇ ਰਵਨੀਤ ਸਿੰਘ ਬੱਸੀ(44) , ਰਿਚਮੰਡ ਦੇ ਤਜਿੰਦਰ ਸਿੰਘ ਸਿੱਧੂ(46),  ਫੈਬੀਅਨ ਫਰਾਸਰ ਕੁਟਬਰਟ (45), ਕੈਥਰੀਨ ਪਰਲ ਕੁਟਬਰਟ(73) ਹਨ|
ਅਪ੍ਰੈਲ 2015 ਤੋਂ ਪੁਲੀਸ ਵਧ ਰਹੀ ਨਸ਼ਾ ਤਸਕਰੀ ਤੇ ਨਿਗਰਾਨੀ ਰੱਖ ਰਹੀ ਸੀ ਅਤੇ ਇਨ੍ਹਾਂ ਦੋਸ਼ੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ| 14 ਮਹੀਨਿਆਂ ਦੀ ਜਾਂਚ ਮਗਰੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨ੍ਹਾਂ ਕੋਲੋਂ 2 ਕਿਲੋ ਕੋਕੀਨ ਫੜੀ ਗਈ ਹੈ|
ਇਸ ਤੋਂ ਇਲਾਵਾ ਕਈ ਬੰਦੂਕਾਂ, 3 ਵਾਹਨ, ਬਹੁਤ ਸਾਰਾ ਕੈਸ਼ ਅਤੇ ਵੱਡੀ ਮਾਤਰਾ ਵਿੱਚ ਬਾਰੂਦ ਵੀ ਫੜੇ ਗਏ ਹਨ| ਇਹ ਸਭ ਰਿਚਮੰਡ, ਚਿਲੀਵੈਕ ਅਤੇ ਪ੍ਰਿੰਸ ਜਾਰਜ ਤੋਂ ਫੜੇ ਗਏ| ਪੁਲੀਸ ਨੇ ਦੱਸਿਆ ਕਿ ਇਹ ਗਰੁੱਪ ਮਿਲ ਕੇ Tੁੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਕੋਕੀਨ ਸਪਲਾਈ ਕਰ ਰਿਹਾ ਸੀ|

Leave a Reply

Your email address will not be published. Required fields are marked *