ਨਸ਼ਾ ਤਸਕਰੀ ਦੇ ਦੋਸ਼ ਵਿੱਚ ਪੰਜਾਬੀ ਵਿਅਕਤੀ ਬਰੀ

ਲੰਡਨ, 11 ਨਵੰਬਰ (ਸ.ਬ.) ਲੰਡਨ ਦੀ ਅਪੀਲ ਅਦਾਲਤ ਨੇ 31 ਸਾਲਾ ਗੁਰਸ਼ਰਨ ਵਿਰਕ ਉਰਫ਼ ਸ਼ੈਰਨ ਨੂੰ ਡਰੱਗਜ਼ ਦੇ ਧੰਦੇ ਵਿੱਚ ਸਾਜ਼ਿਸ਼ ਵਿੱਚ ਸ਼ਮੂਲੀਅਤ ਲਈ ਲੱਗੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ| ਇਸ ਮਾਮਲੇ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਉਸੇ ਦਿਨ ਅਪੀਲ ਅਦਾਲਤ ਵਿੱਚ ਵਿਰਕ ਦੇ ਵਕੀਲਾਂ ਨੇ ਅਪੀਲ ਕੀਤੀ ਕਿ ਇਸ ਸਾਜ਼ਿਸ਼ ਵਿੱਚ ਸ਼ਾਮਿਲ ਦੱਸੇ ਗਏ ਬਾਕੀ ਸਾਰੇ 4 ਦੋਸ਼ੀ ਬਰੀ ਕੀਤੇ ਜਾ ਚੁੱਕੇ ਹਨ| ਇਸ ਲਈ ਵਿਰਕ ਦੀ ਸ਼ਮੂਲੀਅਤ ਦਾ ਸਵਾਲ ਹੀ ਨਹੀਂ ਸੀ|
ਓਵਰਡੇਲ ਐਵੇਨਿਊ, ਗਲੈਨਫੀਲਡ ਵਾਸੀ ਗੁਰਸ਼ਰਨ ਨੂੰ ਇਸੇ ਸਾਲ ਮਾਰਚ ਮਹੀਨੇ ਵਿੱਚ ਇਕ ਅਦਾਲਤ ਨੇ ਦੋਸ਼ੀ ਮੰਨ ਲਿਆ ਸੀ, ਜਦਕਿ ਵਿਰਕ ਨੇ ਸਾਜ਼ਿਸ਼ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ| ਬਰਮਿੰਘਮ ਕਰਾਊਨ ਕੋਰਟ ਵਿੱਚ ਮਾਰਚ ਵਿੱਚ 3 ਕਥਿਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ, ਜਦ ਕਿ ਚੌਥੇ ਖ਼ਿਲਾਫ਼ ਮੁੜ ਤੋਂ ਚੱਲੇ ਮੁਕੱਦਮੇ ਵਿੱਚ ਬਰੀ ਕਰ ਦਿੱਤਾ ਗਿਆ|

Leave a Reply

Your email address will not be published. Required fields are marked *