ਨਸ਼ਾ ਵਿਰੋਧੀ ਦਿਵਸ ਮਨਾਇਆ

ਘੰੜੂਆਂ,26 ਜੂਨ (ਸ. ਬ.) ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ  ਅੱਜ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਡੀ ਐਸ ਪੀ ਖਰੜ ਸ੍ਰੀ ਦੀਪ ਕਮਲ ਸਨ| ਇਸ ਮੌਕੇ ਸੰਬੋਧਨ ਕਰਦਿਆਂ ਡੀ ਐਸ ਪੀ ਦੀਪ ਕਮਲ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ  ਰਹਿਣ ਲਈ ਪ੍ਰੇਰਿਤ ਕੀਤਾ ਅਤੇਨਸ਼ਾ ਨਾ ਕਰਨ ਦੀ ਅਪੀਲ ਕੀਤੀ| ਇਸ ਮੌਕੇ ਐਸ ਐਚ ਓ ਘੰੜੂਆਂ ਸ੍ਰੀ ਮਨਫੂਲ ਸਿੰਘ, ਵਾਈਸ ਚਾਂਸਲਰ ਆਰ ਐਸ ਬਾਵਾ ਅਤੇ ਵੱਡੀ ਗਿਣਤੀ ਅਧਿਆਪਕ ਮੌਜੂਦ ਸਨ|

Leave a Reply

Your email address will not be published. Required fields are marked *