ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲਾਫ਼ ਮਾਰਚ ਕੱਢਿਆ

ਐਸ ਏ ਐਸ ਨਗਰ, 14 ਜਨਵਰੀ (ਸ.ਬ.)ਸਮਾਜ ਦੇ ਵਿਚ ਫੈਲ੍ਹ ਰਿਹਾ ਸਮਾਜਿਕ ਕੁਰਤੀਆਂ ਵਧ ਰਿਹੇ ਨਸ਼ੇ, ਭਰੂਣ ਹੱਤਿਆ ਆਦਿ ਬੁਰਾਈਆਂ ਦੇ ਖਿਲਾਫ਼ ਅੱਜ ਸ਼ਾਹ ਸਤਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਮਾਰਚ ਕੱਢਿਆ ਗਿਆ| ਮਾਰਚ ਨੂੰ ਪੁਲੀਸ ਥਾਣਾ ਫੇਜ਼-11 ਦੇ ਏਐਸ ਆਈ ਸਤਨਾਮ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ| ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਦੀ ਹੁੰਦਾ ਹੋਇਆ ਇਹ ਮਾਰਚ ਫੇਜ 4 ਦੀ ਮਾਰਕੀਟ ਵਿਚ ਜਾ ਕੇ ਖਤਮ ਹੋਇਆ|
ਇਸ ਮੌਕੇ ਗਰੀਨਐਸ ਦੇ ਬਲਾਕ ਮੁਹਾਲੀ ਦੇ ਮੈਂਬਰ ਨਰੇਸ਼, ਅਮਰੀਕ ਸਿੰਘ, ਪ੍ਰਵੀਨ, ਤੋਂ ਇਲਾਵਾ ਹਰਪਾਲ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ ਤਿਊੜ, ਬ੍ਰਿਜਪਾਲ ਖਰੜ, ਜਸਵੰਤ ਹੇਂਡਸਰ, ਦਵਿੰਦਰ ਸਿੰਘ ਲਾਲੜੂ, ਸੁਪਿੰਦਰ ਕੌਰ, ਕਮਲਜੀਤ ਕੌਰ, ਅਰਚਨਾ, ਰੈਣੂ, ਨੀਲਮ ਧੂਰੀਆ, ਸਰੋਜ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *