ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

ਖਰੜ , 14 ਜੁਲਾਈ (ਸ.ਬ.) ਅੱਜ ਏ.ਪੀ.ਜੇ. ਸਮਾਰਟ ਸਕੂਲ ਵਿਖੇ ਨਸ਼ਿਆ ਵਿਰੁੱਧ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਅੱਠਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬਚਿੱਆਂ ਨੂੰ ਨਸ਼ਿਆ ਦੇ ਖਤਰਨਾਕ ਨਤੀਜਿਆ ਤੋਂ ਜਾਣੂ ਕਰਵਾਇਆ ਗਿਆ| ਇਸ ਮੌਕੇ ਸਿਟੀ ਥਾਣਾ ਮੁਖੀ ਕਮਲਜੀਤ ਸਿੰਘ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ| ਇਸ ਮੌਕੇ ਸਕੂਲ ਦੇ ਮੁਖੀ ਜਸਵੀਰ ਸਿੰਘ, ਸੀਮਾ ਸ਼ਰਮਾ, ਇੰਦਰਜੀਤ ਸੈਣੀ ਅਤੇ ਸਮੂਹ ਸਟਾਫ ਹਾਜ਼ਰ ਸੀ|

Leave a Reply

Your email address will not be published. Required fields are marked *