ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

ਐਸ. ਏ. ਐਸ ਨਗਰ, 17 ਜੁਲਾਈ (ਸ.ਬ.) ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ| ਇਸ ਮੌਕੇ ਐਸ ਟੀ. ਐਫ ਦੇ ਐਸ. ਪੀ ਰਜਿੰਦਰ ਸਿੰਘ ਸੋਹਲ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ ਅਤੇ ਨੌਜਵਾਨਾਂ ਨੇ ਬਾਰਿਸ਼ ਦੇ ਬਾਵਜੂਦ ਹਿੱਸਾ ਲਿਆ| ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਸ਼ਖਤੀ ਦੇ ਨਾਲ ਨਾਲ ਜਾਗਰੂਕਤਾ ਦੀ ਵਧੇਰੇ ਲੋੜ ਹੈ| ਨਵੀਂ ਪਨੀਰੀ ਵਿੱਚ ਜਾਰੂਕਤਾ ਲਿਆਉਣੀ ਬਹੁਤ ਜਰੂਰੀ ਹੈ|
ਬੁਲਾਰਿਆਂ ਨੇ ਕਿਹਾ ਕਿ ਇਹ ਕੋਈ ਰੱਬ ਦਾ ਭਾਣਾ ਨਹੀਂ ਸਗੋਂ ਆਪ ਸਹੇੜੀ ਹੋਈ ਮੁਸੀਬਤ ਹੈ| ਇਸ ਦਾ ਹੱਲ ਵੀ ਸਾਨੂੰ ਆਪ ਹੀ ਕੱਢਣਾ ਪਵੇਗਾ| ਉਨ੍ਹਾਂ ਕਿਹਾ ਕਿ ਬੇਰੁਜਗਾਰੀ ਇਸ ਦਾ ਸਭ ਤੋਂ ਵੱਡਾ ਕਾਰਣ ਹੈ| ਪੰਜਾਬ ਵਿੱਚ ਬਾਹਰਲਿਆਂ ਲਈ ਦਾ ਰੁਜਗਾਰ ਬਹੁਤ ਹੈ ਪਰ ਆਪਣਿਆਂ ਲਈ ਨਹੀਂ ਇਸ ਪਾੜੇ ਨੂੰ ਖਤਮ ਕਰਨਾ ਸਮੇਂ ਦੀ ਮੁੱਖ ਲੋੜ ਹੈ| ਇਸ ਲਈ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ| ਨਹੀਂ ਤਾਂ ਇਹ ਸਮੱਸਿਆ ਸਰਕਾਰ ਅਤੇ ਲੋਕਾਂ ਤੋਂ ਵੀ ਵੱਸੋ ਬਾਹਰ ਦੀ ਗੱਲ ਹੋ ਜਾਵੇਗੀ| ਮਾਂ ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਹਰ ਗਤੀਵਿਧੀ ਤੇ ਨਿਗ੍ਹਾ ਰੱਖੀ ਜਾਵੇ| ਬੱਚਿਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਜਾਵੇ|
ਸ੍ਰ. ਸੋਹਲ ਨੇ ਨਸ਼ਿਆਂ ਖਿਲਾਫ ਚੱਲ ਰਹੀਆਂ ਮੁਹਿੰਮ ਦਾ ਉਦਾਹਰਣਾਂ ਸਾਹਿਤ ਵਰਨਣ ਕੀਤਾ| ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਜਾਗਰੂਕਤਾ ਬਿਨਾਂ ਨਸ਼ਿਆਂ ਨੂੰ ਪੂਰਨ ਤੌਰ ਤੇ ਖਤਮ ਨਹੀਂ ਕੀਤਾ ਜਾ ਸਕਦਾ| ਉਹਨਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਨਸ਼ਿਆਂ ਪ੍ਰਤੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ ਗਰੁੱਪ) ਨੇ ਕਿਹਾ ਕਿ ਸੁਸਾਇਟੀ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ|
ਅੰਤ ਵਿੱਚ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੂੰ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ) ਅਤੇ ਫੈਮਿਲੀ ਪਲੈਨਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਪੰਤਵਤਿਆਂ ਨੂੰ ਪਿੰਡਾਂ ਵਿੱਚ ਵੀ ਤੇਜ ਕੀਤਾ ਜਾਵੇਗਾ|
ਇਸ ਮੌਕੇ ਸੁਖਦੇਵ ਸਿੰਘ ਵਾਲੀਆ, ਇੰਜ. ਪੀ. ਐਸ ਵਿਰਦੀ, ਇੰਦਰਪਾਲ ਸਿੰਘ ਧਨੋਆ, ਹਰਨੀਤ ਸਿੰਘ ਤੇ ਬਲਜੀਤ ਸਿੰਘ (ਇੰਚਾਰਜ) ਸਾਂਝ ਕੇਂਦਰ ਮੁਹਾਲੀ, ਅਲਬੇਲ ਸਿੰਘ ਸਿਆਣ, ਐਮ ਡੀ ਐਸ ਸੋਢੀ, ਹਰਮਿੰਦਰ ਸਿੰਘ ਸੈਣੀ, ਰਜਿੰਦਰ ਬੈਦਵਾਨ, ਰਾਜੇਸ਼ ਕੁਮਾਰ ਬੇਰੀ, ਹਰਮਿੰਦਰ ਸਿੰਘ, ਮੰਗਤ ਰਾਏ ਅਰੋੜਾ, ਸਤਨਾਮ ਸਿੰਘ ਆਹਲੂਵਾਲੀਆ, ਦਰਸ਼ਨ ਸਿੰਘ, ਜਗਦੀਸ ਸਿੰਘ, ਪਰਮਿੰਦਰ ਸਿੰਘ ਪੈਰੀ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਿਰ ਸਨ|

Leave a Reply

Your email address will not be published. Required fields are marked *