ਨਸ਼ਿਆਂ ਵਿਰੋਧੀ ਰੈਲੀ 16 ਜੁਲਾਈ ਨੂੰ

ਚੰਡੀਗੜ੍ਹ, 8 ਜੁਲਾਈ (ਸ.ਬ.) ਸਟਾਰ ਲੇਡੀਜ ਕਲੱਬ ਦੀ ਮਹੀਨਾਵਾਰ ਮੀਟਿੰਗ ਵਿੱਚ ਦਿਨੋਂ-ਦਿਨ ਨਸ਼ਿਆਂ ਦੇ ਵੱਧ ਰਹੇ ਬੁਰੇ ਪ੍ਰਭਾਵ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 16 ਜੁਲਾਈ ਨੂੰ ਨਸ਼ਿਆਂ ਵਿਰੋਧੀ ਰੈਲੀ ਕੱਢੀ ਜਾਵੇਗੀ| ਇਹ ਰੈਲੀ ਸੈਕਟਰ 19 ਤੋਂ ਸ਼ੁਰੂ ਹੋ ਕੇ ਬਲਟਾਣਾ ਮਾਰਕੀਟ ਤੋਂ ਹੁੰਦੀ ਹੋਈ ਕਲਗੀਧਰ ਇਨਕਲੇਵ ਵਿਖੇ ਸਮਾਪਤ ਹੋਵੇਗੀ| ਇਸ ਸੰਬਧੀ ਜਾਣਕਾਰੀ ਦਿੰਦਿਆਂ ਕਲੱਬ ਦੀ ਪ੍ਰਧਾਨ ਨੇਹਾ ਸ਼ਰਮਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ| ਇਸ ਮੌਕੇ ਭਾਵਨਾ ਚੌਧਰੀ, ਅਮਰਜੀਤ ਕੌਰ, ਸੁਖਵਿੰਦਰ ਕੌਰ, ਪ੍ਰੀਤੀ ਕਾਲੀਆ, ਕੰਵਲ, ਮਮਤਾ ਕਾਲੜਾ, ਮਨਦੀਪ ਕੌਰ, ਕਮਲਜੀਤ ਕੌਰ, ਨਿਸ਼ਾ ਚੌਧਰੀ, ਮਨੀਸ਼ਾ ਨਿਸ਼ਚਲ, ਮੋਨੀਕਾ ਸੂਰੀ, ਪਰਵੀਨ ਰਾਣਾ, ਕੁਸੁਮ ਲਤਾ, ਵਰਿੰਦਰ ਕੌਰ ਮਹਿਰਾ, ਕਚੰਨ, ਅਨੀਤਾ ਰਾਣੀ, ਪਿੰਕੀ, ਪੂਨਮ, ਨੀਲਮ, ਵਰਸ਼ਾ ਰਾਣੀ ਅਤੇ ਗੁਰਪ੍ਰੀਤ ਕੌਰ ਸ਼ਾਮਿਲ ਸਨ|

Leave a Reply

Your email address will not be published. Required fields are marked *