ਨਸ਼ਿਆਂ, ਹਥਿਆਰੀ ਅਤੇ ਲੱਚਰ ਗਾਣਿਆਂ ਤੇ ਕਾਬੂ ਕਰਨ ਲਈ ਵਿਸ਼ੇਸ਼ ਕਾਨੂੰਨ ਬਣੇ : ਪੰਡਤ ਰਾਓ ਧਨੇਰਵਰ

ਐਸ.ਏ.ਐਸ ਨਗਰ, 11 ਜੂਨ (ਸ.ਬ.) ਪੰਜਾਬੀ ਮਾਂ ਬੋਲੀ ਲਈ ਜੱਦੋਜਹਿਦ ਕਰਨ ਵਾਲੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸ੍ਰ. ਚਰਨਜੀਤ ਸਿੰਘ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਨਸ਼ਿਆਂ ਨੂੰ ਪ੍ਰਫੂਲਿਤ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਨੂੰ ਠੱਲ ਪਾਉਣ ਦੇ ਨਾਲ ਨਾਲ ਹਥਿਆਰੀ ਅਤੇ ਲੱਚਰ ਗਾਣੇ ਗਾਉਣ ਵਾਲੇ ਗਾਇਕਾਂ ਤੇ ਠੱਲ ਪਾਉਣ ਲਈ ਕਾਨੂੰਨ ਬਣਾਇਆ ਜਾਵੇ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਕਾਨੂੰਨ ਵਿੱਚ ਨਸ਼ੇ ਭਰੇ ਗਾਣਿਆਂ ਤੋਂ ਇਲਾਵਾ ਹਥਿਆਰੀ ਅਤੇ ਲੱਚਰ ਗਾਣਿਆਂ ਤੇ ਵੀ ਨੱਥ ਪਾਉਣ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ| ਉਹਨਾਂ ਲਿਖਿਆ ਹੈ ਕਿ ਵਿਦੇਸ਼ ਵਿਚ ਬੈਠ ਕੇ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਲਿਖਣ ਵਾਲੇ, ਗਾਉਣ ਵਾਲੇ ਅਤੇ ਰਿਕਾਡਿੰਗ ਕਰਨ ਵਾਲਿਆ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਕਾਨੂੰਨ ਵਿੱਚ ਪ੍ਰਾਵਧਾਨ ਹੋਵੇ ਅਤੇ ਨਾਲ ਹੀ ਅਜਿਹੇ ਗਾਣੇ ਚਲਾਉਣ ਵਾਲੇ ਟੀ.ਵੀ, ਐਫ.ਐਮ. ਅਤੇ ਡੀਜੇ ਦੇ ਖਿਲਾਫ ਵੀ ਸਖਤ ਕਾਰਵਾਈ ਦੇ ਵਿਸ਼ੇਸ਼ ਨਿਯਮ ਬਣਾਏ ਜਾਣ|

Leave a Reply

Your email address will not be published. Required fields are marked *