ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ ਵਿੱਚ 7 ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨਿਆ

ਮਨੀਲਾ, 29 ਦਸੰਬਰ (ਸ.ਬ.) ਫਿਲਪੀਨਜ਼ ਦੀ ਪੁਲੀਸ ਨੇ ਦੱਸਿਆ ਕਿ ਮਨੀਲਾ ਦੇ ਇਕ ਮਕਾਨ ਵਿੱਚ ਨਸ਼ੀਲੀਆਂ ਦਵਾਈਆਂ ਦਾ ਭੰਡਾਰ ਕਰਨ ਦੇ ਦੋਸ਼ ਵਿੱਚ 7 ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ| ਪੁਲੀਸ ਨੇ ਦੱਸਿਆ ਕਿ ਦੋ ਬੰਦੂਕਧਾਰੀ ਮਨੀਲਾ ਦੇ ਇਕ ਮਕਾਨ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਉੱਥੇ ਹਾਜ਼ਰ ਲੋਕਾਂ ਤੇ ਗੋਲੀਆਂ ਵਰ੍ਹਾਉਣੀ ਸ਼ੁਰੂ ਕਰ ਦਿੱਤੀਆਂ| ਗੋਲੀਆਂ ਲੱਗਣ ਨਾਲ 5 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀਆਂ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ| ਮਰਨ ਵਾਲਿਆਂ ਵਿੱਚ 4 ਬਹੁਤ ਛੋਟੇ ਸਨ, ਇਨ੍ਹਾਂ ਵਿੱਚੋਂ ਦੋ 15, ਇਕ 16 ਅਤੇ ਇਕ 18 ਸਾਲ ਦੇ ਸਨ| ਫਿਲਪੀਨਜ਼ ਵਿੱਚ ਨਸ਼ੀਲੀਆਂ ਦਵਾਈਆਂ ਦੇ ਵਿਰੁੱਧ ਮੁਹਿੰਮ ਦੌਰਾਨ ਲੋਕਾਂ ਨੂੰ ਗੋਲੀ ਮਾਰਨ ਦੀ ਇਹ ਤਾਜ਼ੀ ਘਟਨਾ ਹੈ| ਰਾਸ਼ਟਰਪਤੀ ਰੋਡਰੀਗੋ ਦੁਤਰਤੇ ਨੇ ਨਸ਼ੀਲੀਆਂ ਦਵਾਈਆਂ ਦੇ ਵਿਰੁੱਧ ਮੁਹਿੰਮ ਅਧੀਨ ਪਿਛਲੇ 6 ਮਹੀਨਿਆਂ ਵਿੱਚ 6100 ਲੋਕ ਮਾਰੇ ਜਾ ਚੁੱਕੇ ਹਨ|

Leave a Reply

Your email address will not be published. Required fields are marked *