ਨਸ਼ੀਲੇ ਟੀਕਿਆਂ ਸਮੇਤ ਕਾਬੂ

ਚੰਡੀਗੜ੍ਹ,13 ਅਪ੍ਰੈਲ (ਰਾਹੁਲ) ਮਲੋਆ ਥਾਣੇ ਦੀ ਪੁਲੀਸ ਨੇ ਭਾਰੀ ਗਿਣਤੀ ਵਿਚ ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਨੁੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ| ਮੁਲਜਮ ਦੀ ਪਹਿਚਾਨ ਜੈਪਾਲ ਵਸਨੀਕ ਫੇਜ਼ 11 ਮੁਹਾਲੀ ਦੇ ਰੂਪ ਵਿਚ ਹੋਈ ਹੈ| ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੁੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਕਾਫੀ ਦਿਨਾਂ ਤੋਂ ਚੰਡੀਗੜ੍ਹ ਦੀਆਂ ਕਾਲੋਨੀਆਂ ਵਿਚ ਨਸ਼ੀਲੇ ਟੀਕੇ ਸਪਲਾਈ ਕਰ ਰਿਹਾ ਸੀ| ਫੜੇ ਜਾਣ ਤੋਂ ਬਾਅਦ ਜੈਪਾਲ ਨੇ ਪੁਲੀਸ ਨੁੰ ਦਸਿਆ ਕਿ ਉਹ ਸਹਾਰਨਪੁਰ ਤੋਂ ਨਸ਼ੀਲੇ ਟੀਕਿਆਂ ਨੂੰ 65 ਰੁਪਏ ਪ੍ਰਤੀ ਟੀਕਾ ਦੇ ਹਿਸਾਬ ਨਾਲ ਲੈਂਦਾ ਸੀ ਅਤੇ ਚੰਡੀਗੜ੍ਹ ਵਿਚ 250 ਰੁਪਏ ਪ੍ਰਤੀ ਟੀਕਾ ਵੇਚ ਦਿੰਦਾ ਸੀ|  ਮਲੋਆ ਥਾਣੇ ਦੇ ਐਸ ਐਚ ਓ ਰਾਮ ਰਤਨ ਸ਼ਰਮਾ ਨੇ ਦਸਿਆ ਕਿ ਜੈਪਾਲ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਇਹ ਨਸ਼ੀਲੇ ਟੀਕੇ ਕਿਥੇ ਕਿਥੇ ਸਪਲਾਈ ਕਰਦਾ ਸੀ| ਪੂਰੀ ਪੁਛਗਿਛ ਤੋਂ ਬਾਅਦ ਪੁਲੀਸ ਹੋਰ ਮੁਲਜਮਾਂ ਨੁੰ ਵੀ ਗ੍ਰਿਫਤਾਰ ਕਰ ਲਵੇਗੀ|

Leave a Reply

Your email address will not be published. Required fields are marked *