ਨਸ਼ੀਲੇ ਟੀਕਿਆਂ ਸਮੇਤ ਕਾਬੂ

ਚੰਡੀਗੜ੍ਹ,23 ਜਨਵਰੀ (ਸ ਬ) :  ਚੰਡੀਗੜ੍ਹ ਪੁਲੀਸ ਨੇ ਸੈਕਟਰ 38 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ| ਮੁਲਜਮ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 18 ਬਰੂਫਿਨ ਦੇ ਟੀਕੇ ਬਰਾਮਦ ਕੀਤੇ ਗਏ| ਪੁਛਗਿਛ ਦੌਰਾਨ ਮੁਲਜਮ ਨੇ ਦਸਿਆ ਕਿ ਉਹ ਅੰਬਾਲਾ ਤੋਂ ਇਹ 20 ਰੁਪਏ ਪ੍ਰਤੀ ਟੀਕਾ ਲਿਆ ਕੇ ਚੰਡੀਗੜ੍ਹ ਵਿਚ 300ਰੁਪਏ ਪ੍ਰਤੀ ਟੀਕਾ ਵੇਚ ਦਿੰਦਾ ਸੀ| ਮੁਲਜਮ ਦੀ ਪਹਿਚਾਣ ਸੈਕਟਰ 40 ਦੇ ਵਸਨੀਕ ਵਿਪਨ ਕੁਮਾਰ ਵਜੋਂ ਹੋਈ ਹੈ| ਮਲੋਆ ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *