ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਹਿੱਸਾ ਲੈਣ ਨੌਜਵਾਨ : ਗਰਚਾ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਡੇਰਾ ਬਾਬਾ ਗੁਸਾਈਂ ਆਣਾ ਦੇ ਸਾਲਾਨਾ ਮੇਲੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ| ਇਸ ਮੌਕੇ ਬੀਬੀ ਗਰਚਾ ਵਲੋਂ ਛਿੰਝ ਕਮੇਟੀ ਵਲੋਂ ਕਰਵਾਈਆਂ ਜਾ ਰਹੀਆਂ ਕੁਸ਼ਤੀਆਂ ਦੀ ਆਰੰਭਤਾ ਵੀ ਕਰਵਾਈ|
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਤੰਦਰੁਸਤ ਪੰਜਾਬ ਸ਼ਲਾਘਾਯੋਗ ਉਪਰਾਲਾ ਹੈ ਅਤੇ ਖੇਡਾਂ ਕਰਵਾਉਣੀਆਂ ਵੀ ਇਸੇ ਮਿਸ਼ਨ ਦਾ ਹਿੱਸਾ ਹੀ ਹਨ| ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਹਿੱਸਾ ਲੈਣ| ਉਹਨਾਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿੰਦੇ ੇਹਨ|
ਉਹਨਾਂ ਕਿਹਾ ਕਿ ਕੁਸ਼ਤੀਆਂ ਸਾਡਾ ਵਿਰਸਾ ਹਨ ਪਰ ਇਹ ਅਨਮੋਲ ਵਿਰਸਾ ਹੁਣ ਅਲੋਪ ਹੁੰਦਾ ਜਾ ਰਿਹਾ ਹੈ| ਧਾਰਮਿਕ ਮੇਲਿਆਂ ਵਿੱਚ ਗੀਤ ਸੰਗੀਤ ਦੀ ਥਾਂ ਜੋ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਹਨ, ਉਹ ਸ਼ਲਾਘਾਯੋਗ ਹੈ| ਇਸ ਤਰ੍ਹਾਂ ਖੇਡਾਂ ਨੂੰ ਪ੍ਰਫੂਲਤ ਕੀਤਾ ਜਾ ਰਿਹਾ ਹੈ|
ਇਸ ਮੌਕੇ ਸ੍ਰੀ ਰਾਜੇਸ਼ ਰਾਜਪੂਤ, ਸ੍ਰੀ ਵਿਪਨ ਕੁਮਾਰ ਸਾਬਕਾ ਕੌਂਸਲਰ, ਸ੍ਰ. ਬਹਾਦਰ ਸਿੰਘ ਕੌਂਸਲਰ, ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਸ੍ਰੀ ਲੱਕੀ ਕਲਸੀ, ਸ੍ਰੀ ਪਰਮੋਦ ਜੋਸ਼ੀ, ਸ੍ਰੀ ਮੋਨੂੰ ਸੂਦ, ਸ੍ਰੀ ਰਜਿੰਦਰ ਕਾਕਾ, ਸ੍ਰੀ ਅਮਿਤ ਗੌਤਮ, ਸ੍ਰੀ ਹੈਪੀ ਧੀਮਾਨ, ਸ੍ਰੀ ਨੰਦੀਪਾਲ ਬਾਂਸਲ ਵੀ ਮੌਜੂਦ ਸਨ|

Leave a Reply

Your email address will not be published. Required fields are marked *