ਨਸ਼ੇ ਦੀ ਓਵਰਡੋਜ਼ ਕਾਰਨ ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਦੀ ਮੌਤ

ਨਿਊਯਾਰਕ, 16 ਦਸੰਬਰ (ਸ.ਬ.) ਬੀਤੇ ਦਿਨ ਨਿਊਯਾਰਕ ਵਿੱਚ ਇਕ ਭਾਰਤੀ ਮੂਲ ਦੇ 51 ਸਾਲਾ ਡਾਕਟਰ ਰਾਵਿਦਰਾ ਰਾਜਮਨੇ ਆਪਣੇ ਘਰ ਅੰਦਰ ਹੀ ਮ੍ਰਿਤਕ ਪਾਇਆ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਨਿਊਯਾਰਕ ਦੇ ਬਰੁਕਲਿਨ ਇਲਾਕੇ ਦੇ ਹਸਪਤਾਲ ਵਿਖੇ ਨੌਕਰੀ ਕਰਦਾ ਸੀ ਅਤੇ ਉਹ ਦੋ ਦਿਨ ਤੋਂ ਬਿਨਾਂ ਕਾਰਨ ਦੱਸੇ ਆਪਣੀ ਡਿਊਟੀ ਤੇ ਨਹੀਂ ਗਿਆ| ਉਸ ਨਾਲ ਕੰਮ ਕਰਨ ਵਾਲੇ ਸਟਾਫ਼ ਮੈਂਬਰ ਜਦੋਂ ਉਸ ਦੇ ਅਪਾਰਟਮੈਟ ਵਿੱਚ ਉਸ ਨੂੰ ਦੇਖਣ ਲਈ ਗਏ ਤਾਂ ਅੰਦਰੋਂ ਦਰਵਾਜ਼ਾ ਬੰਦ ਸੀ| ਉਨ੍ਹਾਂ ਨੇ ਅਪਾਰਟਮੈਟ ਦੀ ਰਿਪੇਅਰ ਕਰਨ ਵਾਲੇ ਵਰਕਰ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ, ਅਤੇ ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਡਾਕਟਰ ਆਪਣੇ ਡਰਾਇੰਗ ਰੂਮ ਵਿੱਚ ਮਰਿਆ ਪਾਇਆ ਗਿਆ| ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਤੇ ਜਾਂਚ ਮਗਰੋਂ ਉਸ ਦੇ ਮੇਜ਼ ਤੇ ਕੁਝ ਮਾਤਰਾ ਵਿੱਚ ਹੈਰੋਇਨ ਵੀ ਮਿਲੀ| ਮੈਡੀਕਲ ਮਾਹਿਰ ਡਾਕਟਰਾਂ ਵੱਲੋਂ ਨਿਰੀਖਣ ਕਰਨ ਤੇ ਉਸ ਦੀ ਮੌਤ ਦਾ ਕਾਰਨ ਵਾਧੂ ਮਾਤਰਾ ਵਿੱਚ ਹੈਰੋਈਨ ਲੈਣਾ ਦੱਸਿਆ ਗਿਆ ਹੈ|

Leave a Reply

Your email address will not be published. Required fields are marked *