ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ

ਖਰੜ, 25 ਜੁਲਾਈ (ਕੁਸ਼ਲ ਆਨੰਦ) ਖਰੜ ਵਿਖੇ ਨਿਰਮਾਣਾ ਗਰੀਨ-2 ਦੇ ਫਲੈਟ ਨੰ: 208 ਵਿੱਚ ਇਕ ਨੌਜਵਾਨ ਲੜਕੇ ਸਾਹਿਲ ਚੌਧਰੀ ਨਿਵਾਸੀ ਫਰੀਦਾਬਾਦ ਦੀ ਨਸ਼ੇ ਦੀ ਉਵਰ ਡੋਜ਼ ਕਾਰਨ ਮੌਤ ਹੋ ਗਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸਾਹਿਲ ਚੌਧਰੀ ਦੇ ਦੋਸਤ ਰਜਤ ਅਗਰਵਾਲ ਦੇ ਅਨੁਸਾਰ ਸਾਹਿਲ ਦੇ ਦੋ ਦੋਸਤ ਜੁਗਨੂੰ ਅਤੇ ਲਵੀਸ ਉਸ ਨੂੰ ਮਿਲਣ ਲਈ ਉਹਨਾਂ ਦੇ ਕਿਰਾਏ ਦੇ ਫਲੈਟ ਵਿੱਚ ਗਏ ਸਨ ਅਤੇ ਕੁਝ ਸਮੇਂ ਬਾਅਦ ਸਾਹਿਲ ਆਪਣੇ ਦੋਵਾਂ ਦੋਸਤਾਂ ਨੂੰ ਛੱਡ ਕੇ ਉਸ ਕੋਲ ਗਿਆ ਤਾਂ ਉਸ ਸਮੇਂ ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਕਮਰੇ ਵਿੱਚ ਹੀ ਸੌ ਗਿਆ| ਕੁਝ ਸਮੇਂ ਬਾਅਦ ਰਜਤ ਅਗਰਵਾਲ ਅਤੇ ਉਸਦਾ ਰੂਮ-ਮੇਟ ਮੇਅੰਕ ਠਾਕੁਰ ਖਾਣਾ ਖਾਣ ਲਈ ਢਾਬੇ ਤੇ ਚਲੇ ਗਏ ਅਤੇ ਜਦੋਂ ਉਹ ਵਾਪਿਸ ਆਏ ਤਾਂ ਸਾਹਿਲ ਨੀਂਦ ਵਿੱਚ ਖਰਾਟੇ ਲੈ ਰਿਹਾ ਸੀ| ਜਦੋਂ ਉਹ ਸਵੇਰੇ ਉੱਠੇ ਤਾਂ ਸਾਹਿਲ ਦੀ ਹਾਲਤ ਠੀਕ ਨਹੀਂ ਸੀ| ਜਿਸ ਤੋਂ ਬਾਅਦ ਉਸਨੇ ਆਪਣੇ ਦੋਸਤਾਂ ਨੂੰ ਸੂਚਿਤ ਕੀਤਾ ਅਤੇ ਉਹਨਾਂ ਨੇ 108 ਨੰ: ਤੇ ਫੋਨ ਕਰਕੇ ਐਬੂਲੈਂਸ ਮੰਗਵਾਈ| ਐਬੂਲੈਂਸ ਦੇ ਡ੍ਰਾਈਵਰ ਨੇ ਮੌਕੇ ਦੀ ਨਜਾਕਤ ਨੂੰ ਵੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਖਰੜ ਸ਼ਹਿਰ ਦੇ ਐਸ. ਐਚ. ਓ ਕਮਲਜੀਤ ਸਿੰਘ ਨੇ ਪੁਲੀਸ ਕਰਮਚਾਰੀਆਂ ਨਾਲ ਡੈਡ ਬਾਡੀ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਵਿਖੇ ਭੇਜ ਦਿੱਤਾ|
ਇਸ ਮੌਕੇ ਐਸ. ਐਚ. ਓ ਖਰੜ ਦੇ ਅਨੁਸਾਰ ਮ੍ਰਿਤਕ ਸਾਹਿਲ ਚੌਧਰੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਪਰੰਤੂ ਪਰਿਵਾਰਿਕ ਮੈਂਬਰਾਂ ਅਨੁਸਾਰ ਸਾਹਿਲ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਸੀ| ਮੌਤ ਦੇ ਕਾਰਨਾਂ ਦੀ ਸਹੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ

Leave a Reply

Your email address will not be published. Required fields are marked *