ਨਸ਼ੇ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਚੰਡੀਗੜ੍ਹ, 9 ਮਈ (ਸ.ਬ.) ਡੱਡੂਮਾਜਰਾ ਦੀ ਸਰਕਾਰੀ ਡਿਸਪੈਂਸਰੀ ਵਿੱਚ ਡਿਸਪੈਂਸਰੀ ਦੀ ਡਾਕਟਰ ਸਤਾਬਰੀ ਦੀ ਅਗਵਾਈ ਵਿੱਚ ਨਸ਼ੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਕਂੈਪ ਵਿੱਚ ਪੀ ਜੀ ਆਈ ਅਤੇ ਸੈਕਟਰ 16 ਦੇ ਹਸਪਤਾਲ ਦੇ ਡਾਕਟਰਾਂ ਨੇ ਵੀ ਹਿੱਸਾ ਲਿਆ| ਇਸ ਮੌਕੇ ਵੱਖ ਵੱਖ ਡਾਕਟਰਾਂ ਨੇ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੋਕਾਂ ਦੀ ਨਸ਼ੇ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ|
ਇਸ ਕਂੈਪ ਵਿੱਚ ਨਸ਼ਾ ਛੱਡ ਚੁਕੇ ਲੋਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੇ ਇੱਛਾ ਸ਼ਕਤੀ ਹੋਵੇ ਤਾਂ ਨਸ਼ਾ ਵੀ ਛਡਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਨਸ਼ੇ ਨਾਲ ਪੈਸੇ ਅਤੇ ਸਿਹਤ ਦੀ ਬਰਬਾਦੀ ਹੁੰਦੀ ਹੈ| ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ| ਇਸ ਮੌਕੇ ਕਂੌਸਲਰ ਮੈਡਮ ਪਰਮੀਲਾ, ਕਂੌਸਲਰ ਰਾਜੇਸ ਕਾਲੀਆ, ਮੰਡਲ ਟੀਮ ਪ੍ਰਧਾਨ ਸਿਮਰਨ ਕੌਰ, ਜਨਰਲ ਸਕੱਤਰ ਮੋਨਾ ਘਾਰੂ, ਰਾਕੇਸ਼ ਅਗਰਵਾਲ, ਮਿਸਟਰ ਕੁਲਦੀਪ, ਬਿਮਲਾ ਦੇਵੀ, ਨਿਰਮਲ, ਸ਼ੇਖਰ ਘਾਰੁ, ਸੁਨੀਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *