ਨਸ਼ੇੜੀਆਂ ਨੇ ਫੇਜ਼ 9 ਦੀ ਲਈਅਰ ਵੈਲੀ ਨੇੜੇ ਬਣੇ ਪੁਰਾਣੇ ਟਿਊਬਵੈਲ ਨੂੰ ਬਣਾਇਆ ਅੱਡਾ

   


ਐਸ ਏ ਐਸ ਨਗਰ, 26 ਅਕਤੂਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 9 ਦੀ ਲਈਅਰ ਵੈਲੀ ਨੇੜੇ ਸਥਿਤ ਪੁਰਾਣੇ ਟਿਊਬਵੈਲ ਵਾਲੀ ਥਾਂ ਨੂੰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾ ਲਿਆ ਹੈ| ਅਕਸਰ ਨਸ਼ੇੜੀ ਵਿਅਕਤੀ ਇਸ ਥਾਂ ਇਕਠੇ ਹੋ ਕੇ ਨਸ਼ੇ ਦੀ ਪੂਰਤੀ ਕਰਦੇ ਹਨ ਅਤੇ ਇਹ ਲੋਕ ਸਮਾਜ ਲਈ ਇਕ ਵੱਡੀ ਸਮੱਸਿਆ ਬਣ ਰਹੇ ਹਨ| 
ਨਸ਼ੇੜੀਆਂ ਵਲੋਂ ਇਸ ਤਰਾਂ ਟਿਊਬਵੈਲ ਨੂੰ ਨਸ਼ਾ ਕਰਨ ਦਾ ਅੱਡਾ ਬਣਾਉਣਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਮੂੰਹ ਚਿੜਾਂਉਂਦਾ ਹੈ| ਹੈਰਾਨੀ ਤਾਂ ਇਸ ਗਲ ਦੀ ਹੈ ਕਿ ਇਹ ਨਸ਼ੇੜੀ ਬਿਨਾਂ ਕਿਸੇ ਡਰ ਦੇ ਇਸ ਥਾਂ ਨਸ਼ਾ ਕਰਦੇ ਹਨ, ਜਿਸਦਾ ਸਬੂਤ ਇਸ ਥਾਂ ਹਰ ਪਾਸੇ ਖਿਲਰੀਆਂ ਖਾਲੀ ਸਰਿੰਜਾਂ ਅਤੇ ਹੋਰ ਸਮਾਨ ਤੋਂ ਮਿਲ ਜਾਂਦਾ ਹੈ| ਇਸ ਥਾਂ ਤੇ ਕਾਫੀ ਗਿਣਤੀ ਵਿੱਚ ਖਾਲੀ ਸਿਰੰਜਾਂ ਅਤੇ ਹੋਰ ਕਈ ਤਰਾਂ ਦਾ ਸਮਾਨ ਪਿਆ ਹੈ, ਜੋ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਵਲੋਂ ਨਸ਼ਾ ਕਰਨ ਲਈ ਵਰਤਿਆ ਜਾਂਦਾ ਹੈ| 
ਇਸ ਸੰਬੰਧੀ ਸਮਾਜ ਸੇਵੀ ਆਗੂ ਅਮਨਦੀਪ ਸਿੰਘ ਮੁੰਡੀ ਨੇ ਕਿਹਾ ਕਿ ਨਸ਼ੇੜੀਆਂ ਵਲੋਂ ਟਿਊਬਵੈਲ ਨੂੰ ਨਸ਼ੇ ਦਾ ਅੱਡਾ ਬਣਾਉਣਾ ਚਿੰਤਾ ਦਾ ਵਿਸ਼ਾ ਹੈ| ਇਹਨਾਂ ਨਸ਼ੇੜੀਆਂ ਵਿਚ ਸਮਾਜ ਵਿਰੋਧੀ ਅਨਸਰ ਵੀ ਹੋ ਸਕਦੇ ਹਨ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਨੂ ੰ ਦੇ ਸਕਦੇ ਹਨ| 
ਉਹਨਾਂ ਮੰਗ ਕੀਤੀ ਕਿ ਇਸ ਥਾਂ ਨਸ਼ਾ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕੀਤਾ ਜਾਵੇ|  

Leave a Reply

Your email address will not be published. Required fields are marked *