ਨਹਿਰੀ ਵਿਭਾਗ ਦੀ ਲਾਪਰਵਾਹੀ ਆਈ ਸਾਹਮਣੇ, ਦੂਜੀ ਵਾਰ ਟੁੱਟੀ ਨਹਿਰ

ਮੰਡੀ ਘੁਬਾਇਆ,12 ਜੁਲਾਈ (ਸ.ਬ.) ਸਰਕਾਰ ਨੂੰ ਪਤਾ ਸੀ ਕਿ ਝੋਨੇ ਦੀ ਫ਼ਸਲ ਦੀ ਬਿਜਾਈ ਨੇੜੇ ਹੈ ਪਰ ਫਿਰ ਵੀ ਖ਼ਬਰਾਂ ਲੱਗਣ ਦੇ ਬਾਵਜੂਦ ਸਰਕਾਰ ਨੇ ਲਛਮਣ/ਮਮਦੋਟ ਨਹਿਰ ਦੀ ਸਫ਼ਾਈ ਨਹੀ ਕਰਵਾਈ ਅਤੇ ਪਿੱਛੇ ਕੁੱਝ ਦਿਨ ਪਹਿਲਾਂ ਹੀ ਨਹਿਰ ਟੁੱਟੀ ਸੀ ਜਿਸ ਨਾਲ ਤਕਰੀਬਨ 100 ਏਕੜ ਫ਼ਸਲ ਤਬਾਹ ਹੋ ਗਈ ਸੀ ਪਰ ਸਬੰਧਿਤ ਵਿਭਾਗ ਨੇ ਇਹ ਕਹਿ ਕਿ ਪੱਲਾ ਝਾੜ ਦਿੱਤਾ ਸੀ ਨਹਿਰਾਂ ਦੀ ਸਫ਼ਾਈ ਲਈ ਸਰਕਾਰ ਵੱਲੋਂ ਕੋਈ ਫ਼ੰਡ ਜਾਰੀ ਨਹੀ ਕੀਤਾ ਅਤੇ ਜਿਸ ਕਾਰਨ ਨਹਿਰ ਦੀ ਸਫ਼ਾਈ ਨਹੀ ਕਰਵਾਈ ਗਈ ਪਰ ਅੱਜ ਫਿਰ ਨਹਿਰ ਟੁੱਟ ਜਾਣ ਕਾਰਨ ਕਈ ਏਕੜ ਫ਼ਸਲ ਦਾ ਨੁਕਸਾਨ ਹੋ ਗਿਆ ਹੈ|

Leave a Reply

Your email address will not be published. Required fields are marked *