ਨਾਈਜੀਰੀਆ : ਗੈਸ ਟੈਂਕ ਧਮਾਕੇ ਵਿੱਚ 9 ਦੀ ਮੌਤ, 10 ਜਖ਼ਮੀ

ਕੈਲਾਬਰ, 17 ਜੁਲਾਈ (ਸ.ਬ.) ਦੱਖਣੀ-ਪੂਰਵੀ ਨਾਈਜੀਰੀਆ ਵਿੱਚ ਇੱਕ ਫਿਊਲ ਕੰਪਾਸ ਵਿੱਚ ਗੈਸ ਟੈਂਕ ਧਮਾਕੇ ਵਿੱਚ ਘੱਟ ਤੋਂ ਘੱਟ 9 ਲੋਕ ਮਾਰੇ ਗਏ ਅਤੇ 10 ਗੰਭੀਰ ਰੂਪ ਨਾਲ ਜਖ਼ਮੀ ਹੋ ਗਏ| ਕ੍ਰਾਂਤ ਨਦੀ ਰਾਜ ਪੁਲੀਸ ਕਮਾਨ ਦੇ  ਇੰਚਾਰਜ ਹਾਫਿਜ ਇਨੁਵਾ ਨੇ ਕਿਹਾ ਕਿ ਕੈਲਾਬਰ ਵਿੱਚ ਹੋਏ ਇਸ ਹਾਦਸੇ ਬਾਰੇ ਫਰਮ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ|
ਪੁਲੀਸ ਦੇ ਅਨੁਸਾਰ ਲਾਸ਼ਾਂ ਦੀ ਗਿਣਤੀ 9 ਤੋਂ ਜ਼ਿਆਦਾ ਹੋ ਸਕਦੀ ਹੈ| ਜ਼ਿਕਰਯੋਗ ਹੈ ਅਫਰੀਕਾ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਅਤੇ ਮਹਾਂਦੀਪ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਨਾਈਜੀਰੀਆ ਵਿੱਚ ਬਾਲਣ ਵਿਸਫੋਟ ਆਮ ਗੱਲ ਹੈ| ਇੱਥੇ ਕੱਚੇ ਤੇਲ ਦੀ ਚੋਰੀ ਲਈ ਲੁਟੇਰਿਆਂ ਦੁਆਰਾ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਅਤੇ ਖ਼ਰਾਬ ਸੜਕਾਂ ਦੇ ਚਲਦਿਆਂ ਦੁਰਘਟਨਾਵਾਂ ਨਿਯਮਿਤ ਰੂਪ ਨਾਲ ਹੁੰਦੀ ਰਹਿੰਦੀਆਂ ਹਨ|

Leave a Reply

Your email address will not be published. Required fields are marked *