ਨਾਈਜੀਰੀਆ ਦੇ ਪੂਰਬ ਉਤਰੀ ਸ਼ਹਿਰ ਵਿੱਚ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਕੀਤਾ ਹਮਲਾ

ਮੈਦੂਗੁਰੀ, 8 ਜੂਨ (ਸ.ਬ.)  ਨਾਈਜੀਰੀਆਈ ਸ਼ਹਿਰ ਮੈਦੂਗੁਰੀ ਦੇ ਬਾਹਰੀ ਇਲਾਕੇ ਵਿੱਚ ਬੋਕੋ ਹਰਾਮ ਦੇ ਦਰਜਨਾਂ ਅੱਤਵਾਦੀਆਂ ਨੇ ਉਸ  ਸਮੇਂ ਹਮਲਾ ਕਰ ਦਿੱਤਾ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਇਫ਼ਤਾਰ ਕਰ ਰਹੇ ਸਨ| ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਜਦੋਂ ਲੋਕ ਇਫ਼ਤਾਰ ਲਈ ਇਕੱਠੇ ਹੋਏ ਤਾਂ ਉਸੇ ਸਮੇਂ ਜ਼ੋਰਦਾਰ ਗੋਲੀਬਾਰੀ ਅਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ| ਨਾਈਜੀਰੀਆਈ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਸਾਨੀ ਉਸਮਾਨ ਨੇ ਇਕ ਲਿਖਤੀ ਸੰਦੇਸ਼ ਭੇਜ ਕੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ| ਮੈਦੂਗੁਰੀ ਵਿੱਚ ਗਵਾਹਾਂ ਨੇ ਕਿਹਾ ਕਿ ਸ਼ਹਿਰ ਦੇ ਨੇੜਲੇ ਪਿੰਡਾਂ ਵਿੱਚ ਹਮਲਿਆਂ ਤੋਂ ਬਾਅਦ ਉਥੋਂ ਦੇ ਦਰਜਨਾਂ ਲੋਕ ਸ਼ਹਿਰ ਵੱਲ ਆਉਣੇ ਸ਼ੁਰੂ ਹੋ ਗਏ|

Leave a Reply

Your email address will not be published. Required fields are marked *