ਨਾਈਜੀਰੀਆ ਨੇ ਰੇਲ ਲਾਈਨ ਬਣਾਉਣ ਲਈ ਸੱਤ ਅਰਬ ਡਾਲਰ ਦਾ ਦਿੱਤਾ ਠੇਕਾ

ਸ਼ਿੰਘਾਈ, 16 ਮਈ (ਸ.ਬ.) ਨਾਈਜੀਰੀਆ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਵਪਾਰੀ ਹਬ ਲਾਗੋਸ ਨੂੰ ਉਤਰੀ ਖੇਤਰ ਕਾਨੋ ਨਾਲ ਜੋੜਨ ਲਈ ਚੀਨ ਦੀ ਸਰਕਾਰੀ ਸਿਵਲ ਇੰਜੀਨੀਅਰਿੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ ਕੰਪਨੀ ਨੂੰ ਸੱਤ ਅਰਬ ਡਾਲਰਾਂ ਦਾ ਠੇਕਾ ਦਿੱਤਾ ਹੈ| ਸਰਕਾਰੀ ਰਿਪੋਰਟਾਂ ਮੁਤਾਬਕ ਬੀਤੇ ਦਿਨੀਂ ਦੋਹਾਂ ਦੇਸ਼ਾਂ ਵਿਚਕਾਰ ਇਸ ਸਮਝੌਤੇ ਤੇ ਦਸਤਖਤ ਕੀਤੇ ਗਏ ਅਤੇ ਹੁਣ ਲਾਗੋਸ-ਕਾਨੋ ਰੇਲ ਲਾਈਨ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ| ਇਸ ਕੰਮ ਨੂੰ ਦੋ ਤੋਂ ਤਿੰਨ ਸਾਲ ਦੀ ਮਿਆਦ ਵਿੱਚ ਪੂਰਾ ਕੀਤਾ ਜਾਣਾ ਹੈ| ਇਹ ਕੰਪਨੀ ਚੀਨ ਦੀ ਰੇਲਵੇ ਖੇਤਰ ਦੀ ਕੰਪਨੀ ‘ਚਾਈਨ ਰੇਲਵੇ ਕੰਸਟ੍ਰਕਸ਼ਨ’ ਦੀ ਸਹਾਇਕ ਇਕਾਈ ਹੈ ਅਤੇ ਇਸ ਨੇ ਪਹਿਲਾਂ ਵੀ ਨਾਈਜੀਰੀਆ ਵਿੱਚ ਰੇਲ ਖੇਤਰ ਦੀਆਂ ਕਈ ਯੋਜਨਾਵਾਂ ਤੇ ਕੰਮ ਕੀਤਾ ਹੈ| ਕਮੇਟੀ ਮੁਤਾਬਕ ਇਸ ਯੋਜਨਾ ਲਈ ਚੀਨ ਵੀ ਪੈਸਾ ਦੇ ਰਿਹਾ ਹੈ ਅਤੇ ਪਿਛਲੇ ਮਹੀਨੇ ਅਪ੍ਰੈਲ ਵਿੱਚ ਚੀਨੀ ਐਕਿਜ਼ਮ ਬੈਂਕ ਨੇ ਇਸ ਆਧੁਨਿਕੀਕਰਣ ਪ੍ਰੋਗਰਾਮ ਲਈ 1.23 ਅਰਬ ਡਾਲਰ ਦੀ ਕਰਜ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਸੀ|

Leave a Reply

Your email address will not be published. Required fields are marked *