ਨਾਈਜੀਰੀਆ ਵਿਚ ਡਬਲਿਊ. ਐਫ. ਪੀ. ਕਾਫਿਲੇ ਤੇ ਹਮਲਾ

ਬਾਉਚੀ, ਨਾਈਜੀਰੀਆ, 18 ਦਸੰਬਰ (ਸ.ਬ.) ਉਤਰ-ਪੂਰਬ ਨਾਈਜੀਰੀਆ ਵਿਚ ਸੰਯੁਕਤ ਰਾਸ਼ਟਰ ਦੇ ਵਿਸ਼ਵ ਖਾਦ ਪ੍ਰੋਗਰਾਮ ਸਹਾਇਤਾ ਕਾਫਿਲੇ ਤੇ ਹਮਲੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ| ਡਬਲਿਊ. ਐਫ. ਪੀ. ਦੇ ਇਕ ਬੁਲਾਰੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਬੋਰਨੋ ਰਾਜ ਦੇ ਨਗਾਲਾ ਵਿਚ ਹਥਿਆਰਬੰਦ ਗਰੁੱਪ ਨੇ ਬੀਤੇ ਦਿਨ ਕਾਫਿਲੇ ਨੂੰ ਨਿਸ਼ਾਨਾ ਬਣਾਇਆ| ਇਸ ਕਾਫਿਲੇ ਦੀ ਅਗੂਆਨੀ ਨਾਈਜੀਰੀਆ ਦੀ ਫੌਜ ਕਰ ਰਹੀ ਸੀ| ਇਸ ਹਮਲੇ ਵਿਚ ਡਬਲਿਊ. ਐਫ. ਪੀ. ਦੁਆਰਾ ਭਾੜੇ ਉਤੇ ਲਈ ਗਏ ਟਰੱਕ ਦੇ ਚਾਲਕ ਅਤੇ ਉਸਦੇ ਸਹਾਇਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ| ਬੁਲਾਰੇ ਨੇ ਇਸ ਉਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਕਿ ਮਾਰੇ ਗਏ ਚਾਲਕ ਅਤੇ ਸਹਾਇਕ ਡਬਲਿਊ. ਐਫ. ਪੀ. ਦੇ ਕਰਮਚਾਰੀ ਸਨ| ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਬਾਰੇ ਵਿਚ ਵੀ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ| ਧਿਆਨ ਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਪਿੱਛਲੇ ਸਾਲ ਨਾਈਜੀਰੀਆ ਦੇ ਪੂਰਬੋਤ ਰਾਜ ਬੋਰਨੋ ਵਿਚ ਇਕ ਮਾਨਵੀ ਸਹਾਇਤਾ ਦੇਣ ਵਾਲੇ ਕਾਫਿਲੇ ਉਤੇ ਹਮਲਾ ਹੋਣ ਤੋਂ ਬਾਅਦ ਮਦਦ ਰੋਕ ਦਿੱਤੀ ਸੀ| ਇਸ ਹਮਲੇ ਵਿਚ ਦੋ ਸਹਾਇਤਾ ਕਰਮੀ ਜਖ਼ਮੀ ਹੋ ਗਏ ਸਨ|

Leave a Reply

Your email address will not be published. Required fields are marked *